ਮੁੰਬਈ(ਬਿਊਰੋ)— 90ਵੇਂ ਆਸਕਰ ਐਵਾਰਡ ਸਮਾਗਮ 'ਚ ਹੁਣ ਤੱਕ ਕਈ ਐਵਾਰਡਜ਼ ਐਲਾਨ ਕੀਤੇ ਜਾ ਚੁੱਕੇ ਹਨ। ਇਸ ਪ੍ਰੋਗਰਾਮ 'ਚ ਫਿਲਮ ਜਗਤ ਦੇ ਕਈ ਵੱਡੇ ਸਿਤਾਰੇ ਮੌਜੂਦ ਹਨ ਪਰ ਪਿਛਲੇ ਦੋ ਸਾਲਾਂ ਤੋਂ ਇਸ ਐਵਾਰਡ ਫੰਕਸ਼ਨ ਰਾਹੀਂ ਸਾਰਿਆ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਪ੍ਰਿਯੰਕਾ ਚੋਪੜਾ ਇਸ ਵਾਰ ਇਸ ਐਵਾਰਡ ਸਮਾਗਮ ਤੋਂ ਗਾਇਬ ਹੈ। ਜੀ ਹਾਂ ਇਸ ਵਾਰ ਆਸਕਰ ਐਵਾਰਡ ਸਮਾਗਮ 'ਚ ਦੇਸੀ ਗਰਲ ਪ੍ਰਿਯੰਕਾ ਨਹੀਂ ਪਹੁੰਚੀ ਹੈ। ਹਾਲ ਹੀ 'ਚ ਆਪਣੀ ਗੈਰ-ਮੌਜੂਦਗੀ ਦੀ ਵਜ੍ਹਾ ਦਾ ਖੁਲਾਸਾ ਉਨ੍ਹਾਂ ਨੇ ਆਪਣੀ ਇੰਸਟਗਰਾਮ ਸਟੋਰੀ 'ਤੇ ਕੀਤਾ ਹੈ। ਪ੍ਰਿਯੰਕਾ ਨੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਸ 'ਤੇ ਲਿਖਿਆ, ''ਆਸਕਰ ਲਈ ਮੈਂ ਆਪਣੇ ਨਾਮਜ਼ਦ ਦੋਸਤਾਂ ਨੂੰ ਗੁਡਲੱਕ ਵਿਸ਼ ਕਰਨਾ ਚਾਹੁੰਦੀ ਹਾਂ। ਬਹੁਤ ਬੀਮਾਰ ਹਾਂ ਪਰ ਆਪਣੇ ਬੈੱਡ ਤੋਂ ਹੀ ਸਾਰਿਆ ਨੂੰ ਵਿਸ਼ ਕਰ ਰਹੀ ਹਾਂ। ਵਿਨਰਸ ਦੇ ਨਾਂ ਜਾਣਨ ਲਈ ਬੇਤਾਬ ਹਾਂ।''
ਜ਼ਿਕਰਯੋਗ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਆਸਕਰ ਦੇ ਰੈੱਡ ਕਾਰਪੇਟ 'ਤੇ ਡੈਬਿਊ ਕੀਤਾ ਹੈ, ਹਰ ਕੋਈ ਐਵਾਰਡ ਨਾਈਟ 'ਚ ਉਨ੍ਹਾਂ ਦੀ ਮੌਜੂਦਗੀ ਲਈ ਉਤਸ਼ਾਹਿਤ ਰਹਿੰਦਾ ਹੈ। ਇਸ ਵਾਰ ਉਨ੍ਹਾਂ ਦੀ ਗੈਰ-ਮੌਜੂਦਗੀ ਕਾਰਨ ਭਾਰਤੀ ਸਮੇਤ ਉਨ੍ਹਾਂ ਦੇ ਵਿਦੇਸ਼ੀ ਫੈਨ ਕਾਫੀ ਨਿਰਾਸ਼ ਹਨ।