FacebookTwitterg+Mail

ਹੱਥ 'ਚ ਬੱਝੇ ਮੰਗਲਸੂਤਰ ਬਾਰੇ ਪ੍ਰਿਯੰਕਾ ਨੇ ਕਹਿ ਦਿੱਤੀ ਇੰਨੀ ਵੱਡੀ ਗੱਲ, ਸੁਣ ਕੇ ਹੋ ਜਾਓਗੇ ਹੈਰਾਨ

priyanka chopra
01 May, 2018 10:30:00 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਇਕ ਤਸਵੀਰ ਪਿਛਲੇ 2 ਦਿਨ ਤੋਂ ਸੋਸ਼ਲ ਮੀਡੀਆ 'ਤੇ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਸਲ 'ਚ ਇਸ ਤਸਵੀਰ 'ਚ ਪ੍ਰਿਯੰਕਾ ਦੇ ਹੱਥ 'ਤੇ ਬੱਝੇ ਕਾਲੇ ਮੋਤੀਆਂ ਦੀ ਮਾਲਾ ਨੂੰ ਮੰਗਲਸੂਤਰ ਦੱਸ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਚੋਰੀ-ਛਿਪੇ ਵਿਆਹ ਕਰਨ ਦੀ ਅਫਵਾਹ ਫੈਲਾਈ ਜਾ ਰਹੀ ਹੈ। ਹੁਣ ਪ੍ਰਿਯੰਕਾ ਨੇ ਇਕ ਹੋਰ ਤਸਵੀਰ ਪੋਸਟ ਕਰ ਕੇ ਇਸ ਦਾ ਜਵਾਬ ਦਿੱਤਾ ਹੈ।

Punjabi Bollywood Tadkaਪ੍ਰਿਯੰਕਾ ਨੇ ਬ੍ਰੇਸਲੇਟ ਦੀ ਤਸਵੀਰ ਜ਼ੂਮ ਕਰ ਕੇ ਪੋਸਟ ਕੀਤੀ ਹੈ ਅਤੇ ਲਿਖਿਆ ਹੈ, ''ਹਾ ਹਾ ਹਾ, ਅੰਦਾਜ਼ੇ ਲਗਾਉਣ ਦੀ ਵੀ ਹੱਦ ਹੁੰਦੀ ਹੈ! ਇਹ ਬੁਰੀ ਨਜ਼ਰ ਤੋਂ ਬਚਾਉਣ ਵਾਲਾ ਬ੍ਰੇਸਲੇਟ ਹੈ। ਪਰੇਸ਼ਾਨ ਨਾ ਹੋਵੋ, ਜਦੋਂ ਵਿਆਹ ਕਰਾਂਗੀ ਤਾਂ ਸਾਰਿਆਂ ਨੂੰ ਦੱਸਾਂਗੀ, ਇਹ ਕੋਈ ਸੀਕ੍ਰੇਟ ਨਹੀਂ ਹੋਵੇਗਾ! Lol'' ਕੁਝ ਦਿਨਾਂ ਪਹਿਲਾਂ ਪ੍ਰਿਯੰਕਾ ਨੇ ਆਪਣੇ ਵਿਆਹ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਸੀ।

Punjabi Bollywood Tadka

ਉਨ੍ਹਾਂ ਨੇ ਕਿਹਾ ਸੀ, ''ਮੇਰੇ ਲਈ ਵਿਆਹ ਅਤੇ ਬੱਚੇ ਬਹੁਤ ਵੱਡੀ ਜ਼ਿੰਮੇਦਾਰੀ ਹੈ। ਮੈਨੂੰ ਵਿਆਹ ਅਤੇ ਬੱਚੇ ਕਰਨ 'ਚ ਪੂਰਾ ਵਿਸ਼ਵਾਸ ਹੈ ਅਤੇ ਮੈਂ ਬਹੁਤ ਸਾਰੇ ਬੱਚੇ ਕਰਨੇ ਚਾਹੁੰਦੀ ਹਾਂ। ਜੇਕਰ ਭਗਵਾਨ ਚਾਹੁਣ ਤਾਂ... ਪਰ ਮੈਨੂੰ ਨਹੀਂ ਪਤਾ ਕਿ ਇਹ ਮੈਂ ਕਿਸ ਨਾਲ ਕਰਾਂਗੀ।'' 

Punjabi Bollywood Tadka
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਦੀ ਹਾਲੀਵੁੱਡ ਸੀਰੀਜ਼ 'ਕਵਾਂਟੀਕੋ ਸੀਜ਼ਨ 3' ਦੀ ਸ਼ੂਟਿੰਗ ਪੂਰੀ ਹੋਣ ਵਾਲੀ ਹੈ। ਇਸ ਤੋਂ ਬਾਅਦ ਉਹ ਸਲਮਾਨ ਖਾਨ ਨਾਲ ਫਿਲਮ 'ਭਾਰਤ' ਦੀ ਸ਼ੂਟਿੰਗ ਸ਼ੁਰੂ ਕਰੇਗੀ। ਸਲਮਾਨ ਅਤੇ ਪ੍ਰਿਯੰਕਾ 10 ਸਾਲ ਬਾਅਦ ਇਕ-ਦੂਜੇ ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ।

Punjabi Bollywood Tadka


Tags: Priyanka ChopraTwitterSecretly MarriedMangalsultraSalman KhanAli Abbas ZafarBharatBollywood Celebrity

Edited By

Chanda Verma

Chanda Verma is News Editor at Jagbani.