ਮੁੰਬਈ (ਬਿਊਰੋ)— ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਸ਼ਾਹੀ ਵਿਆਹ 'ਚ ਸ਼ਿਰਕਤ ਕਰਨ ਵਾਲੀ ਇਕ ਮਾਤਰ ਬਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਹੀ ਹੈ। ਇਸ ਵਿਆਹ 'ਚ ਜਿੱਥੇ ਪ੍ਰਿਯੰਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹੀਆਂ ਹਨ, ਉੱਥੇ ਹੀ ਹੁਣ ਇਸ ਰਾਇਲ ਰਿਸੈਪਸ਼ਨ 'ਚ ਪ੍ਰਿਯੰਕਾ ਬੇਹੱਦ ਕਾਤਿਲਾਨਾ ਅੰਦਾਜ਼ 'ਚ ਨਜ਼ਰ ਆਈ।

ਇਸ ਦੌਰਾਨ ਗੋਲਡਨ ਕਲਰ ਦੇ ਆਫ ਸ਼ਾਲਡਰ ਸਪਾਰਕਲ ਗਾਊਨ 'ਚ ਪ੍ਰਿਯੰਕਾ ਕਾਫੀ ਖੂਬਸੂਰਤ ਲੱਗ ਰਹੀ ਸੀ। ਸੋਸ਼ਲ ਮੀਡੀਆ 'ਤੇ ਉਸਦਾ ਇਹ ਅੰਦਾਜ਼ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਸ਼ਾਹੀ ਵਿਆਹ ਦੀ ਗੱਲ ਕਰੀਏ ਤਾਂ ਇਸ 'ਚ ਪ੍ਰਿਯੰਕਾ ਦਾ ਸ਼ਾਹੀ ਅੰਦਾਜ਼ ਦੇਖਣ ਨੂੰ ਮਿਲਿਆ।

ਰਾਇਲ ਰਿਸੈਪਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਹੋਸਟ ਪ੍ਰਿੰਸ ਆਫ ਵੇਲਸ ਅਤੇ ਹੈਰੀ ਦੇ ਪਿਤਾ ਪ੍ਰਿੰਸ ਚਾਰਲਸ ਸਨ। ਸ਼ਾਹੀ ਵਿਆਹ 'ਚ ਜਿੱਥੇ 600 ਲੋਕਾਂ ਨੂੰ ਸੱਦਾ ਭੇਜਿਆ ਗਿਆ ਸੀ, ਉੱਥੇ ਹੀ ਇਸ ਰਾਇਲ ਰਿਸੈਪਸ਼ਨ 'ਚ ਮੇਗਨ ਅਤੇ ਹੈਰੀ ਦੇ ਕਰੀਬੀ 200 ਲੋਕਾਂ ਨੂੰ ਸੱਦਾ ਭੇਜਿਆ ਗਿਆ, ਜਿਸ 'ਚ ਇਕ ਪ੍ਰਿਯੰਕਾ ਚੋਪੜਾ ਸੀ।

ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਸ਼ਾਹੀ ਪਰਿਵਾਰ ਦੀ ਦੂਜੀ ਨੂੰਹ ਮੇਗਨ ਮਰਕਲ ਦੀ ਦੋਸਤ ਹੈ। ਪ੍ਰਿਯੰਕਾ ਨੇ ਇਸ ਖਾਸ ਮੌਕੇ 'ਤੇ Vivienne Westwood ਦੀ ਡਰੈੱਸ ਪਹਿਨੀ ਸੀ। ਬਲੇਜ਼ਰ ਨਾਲ ਪੇਂਸਿਲ ਸਕਰਟ 'ਚ ਪ੍ਰਿਯੰਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ।


