FacebookTwitterg+Mail

'ਕ੍ਰਿਸ਼-4' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਪ੍ਰਿਯੰਕਾ

priyanka chopra
10 June, 2018 11:36:21 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 'ਕ੍ਰਿਸ਼-4' ਵਿਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਦਰਸਅਲ, ਬਾਲੀਵੁੱਡ ਫਿਲਮਕਾਰ ਰਾਕੇਸ਼ ਰੋਸ਼ਨ 'ਕ੍ਰਿਸ਼-4' ਬਣਾਉਣ ਜਾ ਰਹੇ ਹਨ। 'ਕ੍ਰਿਸ਼' ਅਤੇ 'ਕ੍ਰਿਸ਼-3' ਵਿਚ ਪ੍ਰਿਯੰਕਾ ਚੋਪੜਾ ਲੀਡ ਅਦਾਕਾਰਾ ਦੇ ਤੌਰ 'ਤੇ ਨਜ਼ਰ ਆ ਚੁੱਕੀ ਹੈ। ਪ੍ਰਿਯੰਕਾ ਚੋਪੜਾ ਇਕ ਵਾਰ ਮੁੜ 'ਕ੍ਰਿਸ਼' ਸੀਰੀਜ਼ ਦੀ ਅਗਲੀ ਫਿਲਮ 'ਕ੍ਰਿਸ਼-4' ਵਿਚ ਰਿਤਿਕ ਰੋਸ਼ਨ ਦੇ ਆਪੋਜ਼ਿਟ ਨਜ਼ਰ ਆਵੇਗੀ। ਫਿਲਮ ਦੇ ਡਾਇਰੈਕਟਰ ਰਾਕੇਸ਼ ਰੋਸ਼ਨ ਨੇ ਇਸ ਖਬਰ ਨੂੰ ਕਨਫਰਮ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਫਿਲਮ ਵਿਚ ਪ੍ਰਿਯੰਕਾ ਦੇ ਹਿੱਸੇ ਕਿੰਨੀ ਸਕ੍ਰੀਨ ਸਪੇਸ ਆਵੇਗੀ।

ਫਿਲਹਾਲ ਪ੍ਰਿਯੰਕਾ ਇਨ੍ਹੀਂ ਦਿਨੀਂ ਅਮਰੀਕੀ ਸ਼ੋਅ 'ਕਵਾਂਟਿਕੋ' ਦੇ ਸੀਜ਼ਨ 3 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਇਕ ਹੋਰ ਫਿਲਮ 'ਭਾਰਤ' 'ਚ ਨਜ਼ਰ ਆ ਸਕਦੀ ਹੈ। ਇਸ ਫਿਲਮ 'ਚ ਸਲਮਾਨ ਖਾਨ, ਤੱਬੂ, ਦਿਸ਼ਾ ਪਟਾਨੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ।


Tags: Priyanka Chopra Krrish 4 Rakesh Roshan Hrithik Roshan Bharat Bollywood Actress

Edited By

Kapil Kumar

Kapil Kumar is News Editor at Jagbani.