FacebookTwitterg+Mail

'ਕਵਾਂਟਿਕੋ' ਵਿਵਾਦ 'ਤੇ ਪ੍ਰਿਯੰਕਾ ਨੇ ਮੰਗੀ ਮੁਆਫੀ, ਕਿਹਾ- ਭਾਰਤੀ ਹੋਣ 'ਤੇ ਮਾਣ ਹੈ

priyanka chopra
10 June, 2018 12:09:12 PM

ਮੁੰਬਈ (ਬਿਊਰੋ)— ਅਮਰੀਕੀ ਸ਼ੋਅ 'ਕਵਾਂਟਿਕੋ' 'ਚ ਹਿੰਦੁ ਅੱਤਵਾਦੀ ਨਾਲ ਜੁੜੇ ਸੀਨ 'ਤੇ ਪ੍ਰਿਯੰਕਾ ਨੇ ਮੁਆਫੀ ਮੰਗੀ ਹੈ। ਇਸ ਤੋਂ ਪਹਿਲਾਂ ਸ਼ੋਅ ਦੇ ਨਿਰਮਾਤਾ ਨੇ ਮੁਆਫੀ ਮੰਗੀ ਸੀ। ਪ੍ਰਿਯੰਕਾ ਨੇ ਇਸ ਮੁੱਦੇ 'ਤੇ ਐਤਵਾਰ ਨੂੰ ਆਪਣੇ ਅਧਿਕਾਰਕ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ, ''ਕਵਾਂਟਿਕੋ' ਦੇ ਇਸ ਵਿਵਾਦਿਤ ਐਪੀਸੋਡ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਦੇ ਲਈ ਉਹ ਦੁੱਖੀ ਹੈ ਅਤੇ ਮੁਆਫੀ ਚਾਹੁੰਦੀ ਹੈ। ਉਸਦਾ ਮਕਸਦ ਕਦੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ''। ਪ੍ਰਿਯੰਕਾ ਨੇ ਇਹ ਵੀ ਲਿਖਿਆ, ''ਉਸਨੂੰ ਭਾਰਤੀ ਹੋਣ 'ਤੇ ਮਾਣ ਹੈ ਅਤੇ ਕਦੇ ਨਹੀਂ ਬਦਲੇਗਾ'।

Punjabi Bollywood Tadka
ਦੱਸਣਯੋਗ ਹੈ ਕਿ 'ਕਵਾਂਟਿਕੋ' ਦੇ ਸੀਜ਼ਨ 3 'ਚ 'ਦਿ ਬਲੱਡ ਆਫ ਰੋਮਿਓ' 'ਚ ਦਿਖਾਏ ਗਏ ਇਸ ਸੀਨ ਦਾ ਸੋਸ਼ਲ ਮੀਡੀਆ 'ਤੇ ਖੂਬ ਵਿਰੋਧ ਹੋਇਆ ਸੀ। ਉੱਥੇ ਹੀ ਇਸ 'ਚ ਪ੍ਰਿਯੰਕਾ ਚੋਪੜਾ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਸੀ ਜਿਸ ਤੋਂ ਬਾਅਦ 'ਕਵਾਂਟਿਕੋ' ਦੇ ਨਿਰਮਾਤਾਵਾਂ ਨੇ ਮੁਆਫੀ ਮੰਗਦੇ ਹੋਏ ਇਹ ਸਾਫ ਕਰ ਦਿੱਤਾ ਹੈ ਇਸ 'ਚ ਪ੍ਰਿਯੰਕਾ ਦਾ ਕੋਈ ਹੱਥ ਨਹੀਂ ਹੈ।


Tags: Priyanka Chopra Quantico Twitter Bollywood Actress

Edited By

Kapil Kumar

Kapil Kumar is News Editor at Jagbani.