FacebookTwitterg+Mail

ਦੀਪਿਕਾ ਤੋਂ ਬਾਅਦ ਬਾਲੀਵੁੱਡ ਦੀ ਇਸ ਅਦਾਕਾਰਾ 'ਤੇ ਭੜਕੀ ਕਰਣੀ ਸੇਨਾ, ਪਾਕਿਸਤਾਨ ਭੇਜਣ ਦੀ ਕੀਤੀ ਮੰਗ

priyanka chopra
14 June, 2018 05:24:31 PM

ਮੁੰਬਈ (ਬਿਊਰੋ)— ਬਾਲੀਵੁੱਡ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਹਿੰਦੀ ਸਿਨੇਮਾ ਦੇ ਨਾਲ-ਨਾਲ ਹਾਲੀਵੁੱਡ 'ਚ ਵੀ ਆਪਣੀ ਪਛਾਣ ਕਾਇਮ ਕੀਤੀ ਹੈ। ਪ੍ਰਿਯੰਕਾ ਆਪਣੇ ਹਾਲੀਵੁੱਡ ਸ਼ੋਅ 'ਕਵਾਂਟਿਕੋ' ਕਾਰਨ ਸੁਰਖੀਆਂ 'ਚ ਚੱਲ ਰਹੀ ਹੈ। 'ਕਵਾਂਟਿਕੋ' ਵਿਵਾਦ ਤੋਂ ਬਾਅਦ ਪ੍ਰਿਯੰਕਾ ਨੇ ਆਪਣੀ ਗਲਤੀ ਲਈ ਮੁਆਫੀ ਵੀ ਮੰਗ ਲਈ ਹੈ ਪਰ ਇਹ ਮਾਮਲਾ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ।

Punjabi Bollywood Tadka

ਪ੍ਰਿਯੰਕਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਹੁਣ 'ਪਦਮਾਵਤ' ਵਿਰੁੱਧ ਧਰਨਾ ਦੇਣ ਤੋਂ ਬਾਅਦ 'ਕਰਣੀ ਸੇਨਾ' ਨੇ ਪ੍ਰਿਯੰਕਾ ਨੂੰ ਨਿਸ਼ਾਨਾ ਬਣਾ ਲਿਆ ਹੈ। ਦੱਸ ਦੇਈਏ ਕਿ 'ਕਵਾਂਟਿਕੋ' ਵਿਵਾਦ ਤੋਂ ਬਾਅਦ 'ਕਰਣੀ ਸੇਨਾ' ਨੇ ਪ੍ਰਿਯੰਕਾ ਨੂੰ ਪਾਕਿਸਤਾਨ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪ੍ਰਿਯੰਕਾ ਨੂੰ ਪਾਕਿਸਤਾਨ 'ਚ ਰਹਿਣ ਦੀ ਸਲਾਹ ਦਿੱਤੀ ਹੈ।

Punjabi Bollywood Tadka

ਕਰਣੀ ਸੇਨਾ ਨੇ ਕਿਹਾ, ''ਜੇਕਰ ਪ੍ਰਿਯੰਕਾ 'ਕਵਾਂਟਿਕੋ' ਸੀਰੀਅਲ ਨਹੀਂ ਛੱਡੇਗੀ ਤਾਂ ਕਰਣੀ ਸੇਨਾ ਉਨ੍ਹਾਂ ਦਾ ਵਿਰੋਧ ਕਰੇਗੀ। ਇਸ ਮਾਮਲੇ 'ਚ ਕਰਣੀ ਸੇਨਾ ਨੇ ਕੇਂਦਰ ਸਰਕਾਰ ਨੂੰ ਪ੍ਰਿਯੰਕਾ ਦੀ ਭਾਰਤ ਦੀ ਨਾਗਰਿਕਤਾ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਦਾ ਪਾਸਪੋਰਟ ਵੀ ਰੱਦ ਕੀਤਾ ਜਾਵੇ। ਕਰਣੀ ਸੇਨਾ ਵਲੋਂ ਲਗਾਤਾਰ ਪ੍ਰਿਯੰਕਾ ਚੋਪੜਾ ਨੂੰ ਧਮਕੀਆਂ ਮਿਲ ਰਹੀਆਂ ਹਨ।

Punjabi Bollywood Tadka

ਕਰਣੀ ਸੇਨਾ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਵਿਰੋਧ ਫਿਲਮ 'ਪਦਮਾਵਤ' ਲਈ ਕੀਤਾ ਗਿਆ ਸੀ, ਉਸੇ ਤਰ੍ਹਾਂ ਦਾ ਵਿਰੋਧ ਪ੍ਰਿਯੰਕਾ ਲਈ ਵੀ ਕੀਤਾ ਜਾਵੇਗਾ। ਕਰਣੀ ਸੇਨਾ ਨੇ ਪ੍ਰਿਯੰਕਾ ਚੋਪੜਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਟਵਿਟਰ ਤੇ ਮੁਆਫ਼ੀ ਮੰਗਣੀ ਤਾਂ ਅੱਜਕਲ੍ਹ ਆਮ ਗੱਲ ਹੈ। ਪ੍ਰਿਯੰਕਾ ਨੂੰ ਸਭ ਦੇ ਸਾਹਮਣੇ ਮੁਆਫ਼ੀ ਮੰਗਣੀ ਚਾਹੀਦੀ ਹੈ ਜਾਣਕਾਰੀ ਲਈ ਦੱਸ ਦੇਈਏ ਕਿ ਅਮਰੀਕੀ ਸ਼ੋਅ 'ਕੁਆਂਟਿਕੋ' ਵਿੱਚ ਹਿੰਦੂ ਅੱਤਵਾਦ ਨਾਲ ਜੁੜੇ ਸੀਨ ਤੇ ਪ੍ਰਿਯੰਕਾ ਚੋਪੜਾ ਨੇ ਮੁਆਫੀ ਮੰਗੀ ਹੈ।


Tags: Priyanka ChopraQuanticoKarni SenaThreaten

Edited By

Chanda Verma

Chanda Verma is News Editor at Jagbani.