FacebookTwitterg+Mail

ਖੁਦ ਤੋਂ 10 ਸਾਲ ਛੋਟੇ ਵਿਦੇਸ਼ੀ ਪ੍ਰੇਮੀ ਨਿੱਕ ਜੋਨਸ ਨਾਲ ਮੁੜ ਡੇਟ 'ਤੇ ਦਿਖੀ ਪ੍ਰਿਯੰਕਾ ਚੋਪੜਾ

priyanka chopra
14 June, 2018 02:09:02 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਅਮਰੀਕੀ ਦੋਸਤ (ਗਾਇਕ-ਐਕਟਰ) ਨਿੱਕ ਜੋਨਸ ਅਕਸਰ ਇਕੱਠੇ ਦੇਖੇ ਜਾਂਦੇ ਹਨ। ਪ੍ਰਿਯੰਕਾ ਹਾਲ ਹੀ 'ਚ ਨਿੱਕ ਦੇ ਕਰੀਬੀ ਦੋਸਤ ਦੇ ਵਿਆਹ 'ਚ ਸ਼ਰੀਕ ਹੋਈ ਸੀ। ਇਸ ਤੋਂ ਬਾਅਦ ਬੀਤੇ ਮੰਗਲਵਾਰ ਰਾਤ ਦੋਵੇਂ ਨਿਊਯਾਰਕ 'ਚ ਡਿਨਰ ਡੇਟ 'ਤੇ ਜਾਂਦੇ ਨਜ਼ਰ ਆਏ।

Punjabi Bollywood Tadka

ਡੇਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਪ੍ਰਿਯੰਕਾ ਬਹੁਤ ਹੀ ਸਾਧਾਰਨ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਨੀਲੀ ਡਰੈੱਸ ਪਹਿਨੀ ਹੋਈ ਹੈ ਅਤੇ ਮੋਢੇ 'ਤੇ ਸਫੈਦ ਰੰਗ ਦੀ ਇਕ ਜੈਕਟ ਵੀ ਪਾਈ ਹੋਈ ਹੈ। ਨਿੱਕ, ਪ੍ਰਿਯੰਕਾ ਤੋਂ 10 ਸਾਲ ਛੋਟੇ ਹਨ। ਉਹ 25 ਸਾਲ ਦੇ ਹਨ।

Punjabi Bollywood Tadka

ਇਸ ਡਿਨਰ ਡੇਟ ਦੌਰਾਨ ਨਿੱਕ ਨੇ ਹਲਕੇ ਰੰਗ ਦੇ ਟ੍ਰਾਊਜ਼ਰ ਨਾਲ ਕਾਲੇ ਰੰਗ ਦੀ ਟੀ-ਸ਼ਰਟ ਪਹਿਨੀ ਸੀ। ਪਿਛਲੇ ਕੁਝ ਸਮੇਂ ਤੋਂ ਦੋਹਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਜਾ ਰਿਹਾ ਹੈ। ਦੋਵੇਂ ਇਕੱਠੇ ਸਭ ਤੋਂ ਪਹਿਲੀ ਵਾਰ ਬੇਸਬਾਲ ਗੇਮ ਦੌਰਾਨ ਦੇਖਿਆ ਗਿਆ ਸੀ। ਹਾਲ ਹੀ 'ਚ ਦੋਵੇਂ ਏਅਰਪੋਰਟ 'ਚ ਵੀ ਇਕੱਠੇ ਦਿਖੇ ਸਨ।

Punjabi Bollywood Tadka

ਪਿਛਲੇ ਸਾਲ ਪ੍ਰਿਯੰਕਾ ਅਤੇ ਨਿੱਕ 'ਮੈੱਟ ਗਾਲਾ' ਲਈ ਇਕੱਠੇ ਆਏ ਸਨ। ਉਸ ਸਮੇਂ ਵੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਉੱਡੀਆਂ ਸਨ ਪਰ ਦੋਹਾਂ ਨੇ ਇਹ ਕਹਿ ਕੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ ਕਿ ਉਨ੍ਹਾਂ ਨੇ ਇਕ ਹੀ ਡਿਜ਼ਾਈਨਰ ਦੇ ਕੱਪੜੇ ਪਹਿਨੇ ਸਨ, ਇਸ ਲਈ ਉਹ ਇਕੱਠੇ ਆਏ ਸਨ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਨੇ ਇਕ-ਦੂਜੇ ਦੇ ਇੰਸਟਾਗਰਾਮ ਅਕਾਊਂਟ 'ਤੇ ਕੁਮੈਂਟ ਵੀ ਕੀਤਾ ਸੀ। ਪ੍ਰਿਯੰਕਾ ਅਤੇ ਨਿੱਕ ਦੀ ਮੁਲਾਕਾਤ 'ਕਵਾਂਟਿਕੋ' ਦੇ ਇਕ ਕਾਸਟ ਮੈਂਬਰ ਵਲੋਂ ਹੋਈ ਸੀ। ਨਿੱਕ ਪਹਿਲਾਂ ਕਹਿ ਚੁੱਕੇ ਹਨ ਕਿ ਉਹ ਭਾਰਤ ਆਉਣਾ ਚਾਹੁਣਗੇ।

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka Chopra Nick Jonas Dinner DateAmerican Singer

Edited By

Chanda Verma

Chanda Verma is News Editor at Jagbani.