FacebookTwitterg+Mail

ਅਮਰੀਕੀ ਪ੍ਰੇਮੀ ਤੋਂ ਬਾਅਦ ਪ੍ਰਿਯੰਕਾ ਦਾ ਪਰਸ ਬਣਿਆ ਚਰਚਾ ਦਾ ਵਿਸ਼ਾ, ਕੀਮਤ ਜਾਣ ਉੱਡ ਜਾਣਗੇ ਹੋਸ਼

priyanka chopra
15 June, 2018 05:25:40 PM

ਮੁੰਬਈ (ਬਿਊਰੋ)— ਬਾਲੀਵੁੱਡ ਅਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜਕਲ ਅਮਰੀਕੀ ਗਾਇਕ-ਅਦਾਕਾਰ ਨਿੱਕ ਜੋਨਸ ਨਾਲ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਅਕਸਰ ਦੋਹਾਂ ਨੂੰ ਇਕੱਠੇ ਕਈ ਥਾਵਾਂ 'ਤੇ ਸਪਾਟ ਕੀਤਾ ਜਾਂਦਾ ਹੈ।

Punjabi Bollywood Tadka

ਹਾਲ ਹੀ 'ਚ ਇਕ ਵਾਰ ਫਿਰ ਤੋਂ ਪ੍ਰਿਯੰਕਾ ਨੂੰ ਨਿੱਕ ਨਾਲ ਡਿਨਰ ਡੇਟ 'ਤੇ ਵੇਖਿਆ ਗਿਆ। ਇਸ ਦੌਰਾਨ ਪ੍ਰਿਯੰਕਾ ਨੇ ਬਲਿਊ ਕਲਰ ਦੀ ਡਰੈੱਸ ਪਾਈ ਹੋਈ ਸੀ, ਜਿਸ 'ਚ ਉਹ ਕਾਫੀ ਸਟਾਈਲਿਸ਼ ਨਜ਼ਰ ਆਈ।

Punjabi Bollywood Tadka

ਇਸ ਡਰੈੱਸ ਨਾਲ ਉਨ੍ਹਾਂ ਨੇ ਵਾਈਟ ਕਲਰ ਦੀ ਜੈਕਟ ਵੀ ਪਾਈ ਹੋਈ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਦੇ ਹੱਥ 'ਚ ਇਕ ਛੋਟਾ ਪਰਸ ਵੀ ਸੀ, ਜੋ ਕਿ Bottega Veneta ਬਰਾਂਡ ਦਾ ਹੈ। ਜਾਣਕਾਰੀ ਮੁਤਾਬਕ ਇਸ ਪਰਸ ਦੀ ਕੀਮਤ 4 ਲੱਖ 60 ਹਜ਼ਾਰ ਰੁਪਏ ਹੈ।

Punjabi Bollywood Tadka

ਪ੍ਰਿਯੰਕਾ ਹਾਲੀਵੁੱਡ 'ਚ ਕੰਮ ਕਰਕੇ ਖੂਬ ਪੈਸੇ ਕਮਾ ਰਹੀ ਹੈ। ਪ੍ਰਿਯੰਕਾ ਦਾ ਇਹ ਪਰਸ ਅੱਜਕਲ ਕਾਫੀ ਚਰਚਾ 'ਚ ਬਣਿਆ ਹੋਇਆ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਦੇਸੀ ਗਰਲ ਪ੍ਰਿਯੰਕਾ ਚੋਪੜਾ ਹੁਣ 'ਕਵਾਂਟਿਕੋ' ਸੀਰੀਅਲ ਤੋਂ ਬਾਅਦ ਜਲਦ ਹੀ ਬਾਲੀਵੁੱਡ ਫਿਲਮ 'ਭਾਰਤ' 'ਚ ਨਜ਼ਰ ਆਉਣ ਵਾਲੀ ਹੈ।

Punjabi Bollywood Tadka

ਇਸ ਫਿਲਮ ਲਈ ਉਨ੍ਹਾਂ ਨੂੰ 12 ਕਰੋੜ ਦੀ ਵੱਡੀ ਰਕਮ ਆਫਰ ਕੀਤੀ ਗਈ ਹੈ, ਜੋ ਕਿ ਦੀਪਿਕਾ ਪਾਦੂਕੋਣ ਦੀ ਫੀਸ ਦੇ ਬਰਾਬਰ ਹੈ। ਸੂਤਰਾਂ ਮੁਤਾਬਕ ਪ੍ਰਿਯੰਕਾ ਦੀ ਟੀਮ ਨੇ 14 ਕਰੋੜ ਦੀ ਡਿਮਾਂਡ ਰੱਖੀ ਸੀ।


Tags: Priyanka Chopra Nick Jonas American SingerBottega VenetaQuantico

Edited By

Chanda Verma

Chanda Verma is News Editor at Jagbani.