FacebookTwitterg+Mail

'ਦੇਸੀ ਗਰਲ' ਪ੍ਰਿਯੰਕਾ ਚੋਪੜਾ ਬਣੇਗੀ ਅੰਗਰੇਜ਼ ਖਾਨਦਾਨ ਦੀ ਨੂੰਹ, ਪ੍ਰੇਮੀ ਦੇ ਪਰਿਵਾਰ ਨੇ ਦਿੱਤੀ ਮਨਜ਼ੂਰੀ

priyanka chopra
16 June, 2018 11:41:20 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਨਾਂ ਪਿਛਲੇ ਕੁਝ ਸਮੇਂ ਤੋਂ ਹਾਲੀਵੁੱਡ ਐਕਟਰ ਨਿੱਕ ਜੋਨਸ ਨਾਲ ਜੁੜ ਰਿਹਾ ਹੈ। ਹਾਲ ਹੀ 'ਚ ਪ੍ਰਿਯੰਕਾ, ਨਿੱਕ ਦੇ ਕਜ਼ਨ ਦੇ ਵਿਆਹ 'ਚ ਪਹੁੰਚੀ ਸੀ, ਜਿੱਥੇ ਉਨ੍ਹਾਂ ਦੀ ਮੌਜੂਦਗੀ ਦੀ ਵੀ ਖੂਬ ਚਰਚਾ ਹੋਈ ਸੀ। ਇਨ੍ਹਾਂ ਸਾਰੀਆਂ ਖਬਰਾਂ ਵਿਚਕਾਰ ਹੁਣ ਨਿੱਕ ਦੇ ਭਰਾ ਕੇਵਿਨ ਦਾ ਬਿਆਨ ਸਾਹਮਣੇ ਆਇਆ ਹੈ। ਭਰਾ ਨੇ ਨਿੱਕ ਅਤੇ ਪ੍ਰਿਯੰਕਾ ਦੀ ਕੈਮਿਸਟਰੀ 'ਤੇ ਗੱਲ ਕੀਤੀ।

Punjabi Bollywood Tadka

ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਿਯੰਕਾ ਨੂੰ ਮਿਲ ਚੁੱਕੇ ਹਾਂ। ਉਹ ਸੁਪਰ, ਓਸਮ, ਸ਼ਾਨਦਾਰ ਮਹਿਲਾ ਹੈ ਪਰ ਇਹ ਨਿੱਕ ਦਾ ਮਾਮਲਾ ਹੈ ਅਤੇ ਇਸ ਬਾਰੇ ਉਹ ਹੀ ਕਹੇ ਜੋ ਉਨ੍ਹਾਂ ਨੂੰ ਕਹਿਣਾ ਹੈ। ਹਾਲਾਂਕਿ ਨਿੱਕ ਨੇ ਆਪਣੇ ਰਿਸ਼ਤੇ ਦੇ ਬਾਰੇ 'ਚ ਆਪਣੇ ਪਰਿਵਾਰ ਤੋਂ ਅਜੇ ਤੱਕ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ ਪਰ ਪਰਿਵਾਰ ਨੂੰ ਕੋਈ ਪਰੇਸ਼ਾਨੀ ਵੀ ਨਹੀਂ ਹੈ।'' ਬੇਟੇ ਦੀ ਖੁਸ਼ੀ ਲਈ ਪਰਿਵਾਰ ਪ੍ਰਿਯੰਕਾ ਨੂੰ ਨੂੰਹ ਬਣਾਉਣ ਲਈ ਤਿਆਰ ਹੈ।

Punjabi Bollywood Tadka

ਉੱਥੇ ਪ੍ਰਿਯੰਕਾ ਦੀ ਮੰਮੀ ਮਧੁ ਚੋਪੜਾ ਦੀ ਗੱਲ ਕਰੀਏ ਤਾਂ ਨਿੱਕ ਨਾਲ ਪ੍ਰਿਯੰਕਾ ਦੇ ਅਫੇਅਰ ਦੀਆਂ ਖਬਰਾਂ ਨੂੰ ਉਹ ਕਈ ਵਾਰ ਅਫਵਾਹ ਕਹਿ ਚੁੱਕੀ ਹੈ ਪਰ ਨਿੱਕ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਉਹ ਪ੍ਰਿਯੰਕਾ 'ਤੇ ਆਪਣਾ ਸਾਰਾ ਧਿਆਨ ਲਗਾਈ ਰੱਖਦੇ ਹਨ ਅਤੇ ਉਹ ਉਨ੍ਹਾਂ ਨੂੰ ਖਾਸ ਮਹਿਸੂਸ ਕਰਾਉਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਸੂਤਰਾਂ ਦੱਸ ਦੇਈਏ ਕਿ ਨਿੱਕ ਪ੍ਰਿਯੰਕਾ ਨਾਲ ਆਪਣੇ ਰਿਸ਼ਤੇ ਨੂੰ ਹੁਣ ਅਗਲੇ ਪੱਧਰ 'ਤੇ ਲਿਜਾਉਣ ਲਈ ਤਿਆਰ ਹੈ।

Punjabi Bollywood Tadka

ਜਲਦ ਹੀ ਉਹ ਇਸ ਬਾਰੇ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਨਿੱਕ, ਪ੍ਰਿਯੰਕਾ ਤੋਂ 10 ਸਾਲ ਛੋਟੇ ਹੈ। ਬਾਵਜੂਦ ਇਸ ਦੇ ਇਨ੍ਹਾਂ ਦੋਹਾਂ ਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ। ਦੋਹਾਂ ਨੂੰ ਪਹਿਲੀ ਵਾਰ ਇਕੱਠੇ ਸਾਲ 2017 'ਚ 'ਮੈੱਟ ਗਾਲਾ' ਇਵੈਂਟ 'ਤੇ ਦੇਖਿਆ ਗਿਆ ਸੀ, ਜਦੋਂ ਦੋਹਾਂ ਨੇ ਡਿਜ਼ਾਈਨਰ ਰਾਲਫ ਲਾਰੇਨ ਦੀ ਡਰੈੱਸ ਪਾ ਕੇ ਤਸਵੀਰ ਕਲਿੱਕ ਕਰਵਾਈ ਸੀ। ਇਸ ਦੇ ਬਾਅਦ ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਅਤੇ ਫਿਰ ਇਨ੍ਹਾਂ ਵਿਚਕਾਰ ਰੋਮਾਂਸ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ।

Punjabi Bollywood Tadka 


Tags: Priyanka Chopra Nick Jonas MarriageAmerican Singer

Edited By

Chanda Verma

Chanda Verma is News Editor at Jagbani.