FacebookTwitterg+Mail

ਵਿਦੇਸ਼ 'ਚ ਰਹਿ ਕੇ ਵੱਧ ਗਏ ਨੇ ਪ੍ਰਿਯੰਕਾ ਚੋਪੜਾ ਦੇ ਠਾਠ-ਬਾਠ, 21 ਕਰੋੜ ਦੇ ਸਿਰਫ ਪਾਉਂਦੀ ਹੈ ਇਅਰਿੰਗਸ

priyanka chopra
19 June, 2018 05:28:25 PM

ਮੁੰਬਈ (ਬਿਊਰੋ)— 2000 'ਚ ਮਿਸ ਵਰਲਡ ਦਾ ਟਾਈਟਲ ਜਿੱਤਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਉਹ ਅੱਜਕਲ ਵਿਵਾਦਾਂ ਤੋਂ ਇਲਾਵਾ ਅਮਰੀਕੀ ਸਿੰਗਰ ਅਤੇ ਐਕਟਰ ਨਿੱਕ ਜੋਨਸ ਨਾਲ ਅਫੇਅਰ ਨੂੰ ਲੈ ਕੇ ਵੀ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਨੂੰ ਨਿੱਕ ਨਾਲ ਲਗਾਤਾਰ ਸਪਾਟ ਕੀਤਾ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਦੇ ਲੁਕਸ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੂੰ 4.30 ਲੱਖ ਰੁਪਏ ਦੇ ਬੈਗ ਨਾਲ ਸਪਾਟ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸਿਰਫ ਬੈਗ ਹੀ ਨਹੀਂ, ਪ੍ਰਿਯੰਕਾ ਕੋਲ ਕਈ ਅਜਿਹੇ ਆਈਟਮਸ ਹਨ, ਜੋ ਬੇਹੱਦ ਮਹਿੰਗੀਆਂ ਹਨ। ਇਸ 'ਚ ਮਹਿੰਗੀਆਂ ਡ੍ਰੈਸਿਜ਼ ਤੋਂ ਲੈ ਕੇ ਕਾਰ ਤੱਕ ਸ਼ਾਮਿਲ ਹੈ।

Punjabi Bollywood Tadka
ਆਸਕਰ 2016 'ਚ ਜਦੋਂ ਪ੍ਰਿਯੰਕਾ ਨੇ ਰੈੱਡ ਕਾਰਪੇਟ 'ਤੇ ਵਾਕ ਕੀਤਾ ਸੀ ਤਾਂ ਉਨ੍ਹਾਂ ਨੂੰ ਡਿਜ਼ਾਈਨਰ ਜੁਹੈਰ ਮੁਰਾਦ ਦੇ ਵ੍ਹਾਈਟ ਗਾਊਨ 'ਚ ਦੇਖਿਆ ਗਿਆ ਸੀ। ਇਸ ਦੇ ਨਾਲ ਉਨ੍ਹਾਂ ਨੇ Lorraine Schwartz ਦੇ ਡਾਇਮੰਡ ਇਅਰਿੰਗਸ ਪਹਿਨੇ ਸਨ, ਜਿਨ੍ਹਾਂ ਦੀ ਕੀਮਤ ਤਕਰੀਬਨ 21. 75 ਕਰੋੜ ਰੁਪਏ ਸੀ।

Punjabi Bollywood Tadka

ਦੂਜੀ ਤਸਵੀਰ 'ਚ ਤੁਸੀਂ ਛੋਟਾ ਜਿਹਾ ਬੈਗ ਦੇਖ ਰਹੇ ਹੋ। ਦੇਖਣ 'ਚ ਭਾਵੇਂ ਇਹ ਛੋਟਾ ਲੱਗੇ ਪਰ Stalvey top handle mini bag ਦੀ ਕੀਮਤ 7.82 ਲੱਖ ਰੁਪਏ ਹੈ।

Punjabi Bollywood Tadka
ਇਸ ਪਿੰਕ ਫਾਕਸ-ਫਰ ਕੋਟ ਨੂੰ ਡਿਜ਼ਾਈਨਰ ਪੀਟਰ ਡੁੰਡਾਸ ਨੇ ਪ੍ਰਿਯੰਕਾ ਨੂੰ ਗਿਫਟ ਕੀਤਾ ਸੀ। ਇਸ ਦੀ ਕੀਮਤ 13.50 ਲੱਖ ਰੁਪਏ ਹੈ।

Punjabi Bollywood Tadka
ਅਮਰੀਕੀ ਬੁਆਏਫ੍ਰੈਂਡ ਨਿੱਕ ਜੋਨਸ ਨਾਲ ਆਊਟਿੰਗ 'ਤੇ ਨਿਕਲੀ ਪ੍ਰਿਯੰਕਾ snakeskin Tod's Sella Tote bag ਫੜੀ ਨਜ਼ਰ ਆਈ ਸੀ, ਜਿਸ ਦੀ ਕੀਮਤ ਲਗਭਗ 4.35 ਲੱਖ ਰੁਪਏ ਹੈ।

Punjabi Bollywood Tadka
ਨਾ ਸਿਰਫ ਕਾਰ ਪ੍ਰਿਯੰਕਾ ਕੋਲ ਪਿੰਕ ਹਾਰਲੇ ਡੇਵਿਡਸਨ ਹੈ, ਜਿਸ ਦੀ ਕੀਮਤ 4 ਲੱਖ ਰੁਪਏ ਹੈ।

Punjabi Bollywood Tadka
ਪ੍ਰਿਯੰਕਾ ਨੂੰ ਲਗਜ਼ਰੀ ਗੱਡੀਆਂ ਦਾ ਵੀ ਸ਼ੌਕ ਹੈ। ਉਨ੍ਹਾਂ ਦੇ ਕਾਰ ਕਲੈਕਸ਼ਨ 'ਚ ਰੋਲਸ ਰਾਇਸ ਹੈ, ਜਿਸ ਦੀ ਕੀਮਤ 5 ਕਰੋੜ ਰੁਪਏ ਹੈ।

Punjabi Bollywood Tadka
ਮੇਗਨ ਮਾਰਕਲ ਦੇ ਰਾਇਲ ਵਿਆਹ 'ਚ ਪਹੁੰਚੀ ਪ੍ਰਿਯੰਕਾ ਨੇ ਆਪਣੇ ਸਟਾਈਲਿਸ਼ ਆਊਟਫਿੱਟ ਨਾਲ ਸੁਰਖੀਆਂ ਬਟੋਰ ਹੀ ਰਹੀ ਸੀ ਕਿ ਉਨ੍ਹਾਂ ਦੇ ਜਿੰਮੀ ਚੂ ਸੈਂਡਲਸ 'ਤੇ ਸਾਰਿਆ ਦਾ ਧਿਆਨ ਪੈ ਗਿਆ, ਜਿਨ੍ਹਾਂ ਦੀ ਕੀਮਤ ਤਕਰੀਬਨ 1.35 ਲੱਖ ਰੁਪਏ ਹੈ। ਇਸ 'ਚ swarovski crystals ਲੱਗੇ ਹੋਏ ਹਨ।

Punjabi Bollywood Tadka
ਫਿਲਮ 'The Defiant Ones' ਦੇ ਪ੍ਰੀਮੀਅਰ 'ਤੇ ਪ੍ਰਿਯੰਕਾ ਪਿਛਲੇ ਦਿਨੀਂ Brunello Cucinello ਦਾ Double Breasted Blazer ਪਹਿਨੇ ਸਪਾਟ ਹੋਈ ਸੀ, ਜਿਸ ਦੀ ਕੀਮਤ ਲਗਭਗ 2.62 ਲੱਖ ਰੁਪਏ ਸੀ।


Tags: Expensive Things Priyanka ChopraNick JonesBollywood Celebrity

Edited By

Chanda Verma

Chanda Verma is News Editor at Jagbani.