FacebookTwitterg+Mail

PICS : ਨਿੱਕ ਜੋਨਸ ਨਾਲ ਅਫੇਅਰ 'ਤੇ ਪ੍ਰਿਯੰਕਾ ਨੇ ਲਾਈ ਪੱਕੀ ਮੋਹਰ, ਹੱਥਾਂ 'ਚ ਹੱਥ ਪਾਏ ਕੈਮਰੇ 'ਚ ਹੋਏ ਕੈਦ

priyanka chopra
23 June, 2018 05:26:26 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਭਾਵ ਪ੍ਰਿਯੰਕਾ ਚੋਪੜਾ ਦਾ ਅਮਰੀਕੀ ਗਾਇਕ ਨਿੱਕ ਜੋਨਸ ਨਾਲ ਰਿਲੇਸ਼ਨ 'ਟਾਕ ਆਫ ਦਿ ਟਾਊਨ' ਬਣ ਗਿਆ ਹੈ। ਉਨ੍ਹਾਂ ਨੂੰ ਅਕਸਰ ਇਕੱਠੇ ਦੇਖਿਆ ਜਾ ਰਿਹਾ ਹੈ। ਅੱਜਕਲ ਪ੍ਰਿਯੰਕਾ ਚੋਪੜਾ, ਨਿੱਕ ਨਾਲ ਭਾਰਤ ਆਈ ਹੋਈ ਹੈ। ਉਹ ਨਿੱਕ ਨੂੰ ਆਪਣੀ ਮਾਂ ਮਧੁ ਚੋਪੜਾ ਨਾਲ ਮਿਲਵਾਉਣ ਲਈ ਮੁੰਬਈ ਲਿਆਈ ਹੈ। ਸ਼ੁੱਕਰਵਾਰ ਰਾਤ ਪ੍ਰਿਯੰਕਾ ਆਪਣੀ ਮਾਂ ਅਤੇ ਨਿੱਕ ਨਾਲ ਡਿਨਰ 'ਤੇ ਗਈ।

Punjabi Bollywood Tadka

ਇਸ ਦੌਰਾਨ ਇਕੋਂ ਗੱਡੀ 'ਚ ਪਹੁੰਚੇ ਨਿੱਕ-ਪ੍ਰਿਯੰਕਾ ਕੈਮਰੇ 'ਚ ਕੈਦ ਹੋਏ ਪਰ ਇਸ ਵਾਰ ਪ੍ਰਿਯੰਕਾ ਅਤੇ ਨਿੱਕ ਵੱਖਰੇ ਅੰਦਾਜ਼ 'ਚ ਦਿਖੇ।

Punjabi Bollywood Tadka

ਅਸਲ 'ਚ ਪਹਿਲੀ ਵਾਰ ਨਿੱਕ-ਪ੍ਰਿਯੰਕਾ ਇਕ-ਦੂਜੇ ਦਾ ਹੱਥ ਫੜ੍ਹੀ ਨਜ਼ਰ ਆਏ। ਤਸਵੀਰਾਂ 'ਚ ਪ੍ਰਿਯੰਕਾ-ਨਿੱਕ ਵਿਚਕਾਰ ਖੂਬਸੂਰਤ ਕੈਮਿਸਟਰੀ ਸਾਫ ਦੇਖਣ ਨੂੰ ਮਿਲਦੀ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪ੍ਰਿਯੰਕਾ ਨੇ ਨਿੱਕ ਦਾ ਹੱਥ ਫੜਿਆ ਹੋਇਆ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਪ੍ਰਿਯੰਕਾ ਨੇ ਨਿੱਕ ਨਾਲ ਆਪਣੇ ਰਿਲੇਸ਼ਨ ਨੂੰ ਦੁਨੀਆ ਸਾਹਮਣੇ ਸਵੀਕਾਰ ਲਿਆ ਹੈ।

 

A post shared by Manav Manglani (@manav.manglani) on

ਪ੍ਰਿਯੰਕਾ ਚੋਪੜਾ ਦਾ ਨਿੱਕ ਨੂੰ ਆਪਣੀ ਮਾਂ ਨਾਲ ਮਿਲਾਉਣ ਦੋਹਾਂ ਦੇ ਰਿਲੇਸ਼ਨ ਦੀ ਗੰਭੀਰਤਾ ਨੂੰ ਜ਼ਾਹਿਰ ਕਰਦਾ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਪ੍ਰਿਯੰਕਾ, ਨਿੱਕ ਨਾਲ ਆਪਣੇ ਰਿਲੇਸ਼ਨ ਨੂੰ ਨਵੇਂ ਪੜਾਅ 'ਤੇ ਲਿਜਾਉਣਾ ਚਾਹੁੰਦੀ ਹੈ।

Punjabi Bollywood Tadka

ਭਾਰਤ 'ਚ ਨਿੱਕ ਲਈ ਪ੍ਰਿਯੰਕਾ ਨੇ ਸ਼ਾਨਦਾਰ ਪਾਰਟੀ ਪਲਾਨ ਕੀਤੀ ਹੈ। ਅਦਾਕਾਰਾ ਨਿੱਕ ਲਈ ਆਪਣੇ ਨਵੇਂ ਬੰਗਲੇ 'ਚ ਗ੍ਰੈਂਡ ਪਾਰਟੀ ਰੱਖੇਗੀ।

ਖਬਰਾਂ ਹਨ ਕਿ ਪ੍ਰਿਯੰਕਾ ਪਾਰਟੀ 'ਚ ਆਪਣੇ ਕਰੀਬੀ ਦੋਸਤਾਂ ਨਾਲ ਨਿੱਕ ਦੀ ਮੁਲਾਕਾਤ ਕਰਾਵੇਗੀ। ਡਿਨਰ ਲਈ ਪ੍ਰਿਯੰਕਾ ਬਲੈਕ ਐਂਡ ਵ੍ਹਾਈਟ ਕਾਂਬੀਨੇਸ਼ਨ ਦੀ ਡਰੈੱਸ 'ਚ ਪਹੁੰਚੀ। ਉੱਥੇ ਨਿੱਕ ਵ੍ਹਾਈਟ ਟੀ-ਸ਼ਰਟ ਅਤੇ ਗ੍ਰੇ ਪੈਂਟ 'ਚ ਦਿਖੇ।

Punjabi Bollywood Tadka

ਹਾਲ ਹੀ 'ਚ ਨਿੱਕ ਜੋਨਸ ਦੇ ਭਰਾ ਨੇ ਅਦਾਕਾਰਾ ਦੀ ਤਾਰੀਫ ਕੀਤੀ ਸੀ। ਫਿਰ ਅਦਾਕਾਰਾ ਨੇ ਨਿੱਕ ਜੋਨਸ ਦੇ ਪਿਤਾ ਨੂੰ ਇੰਸਟਾ 'ਤੇ ਫਾਲੋਅ ਕਰਨਾ ਸ਼ੁਰੂ ਕੀਤਾ।

Punjabi Bollywood Tadka

ਹੁਣ ਨਿੱਕ ਵੀ ਪ੍ਰਿਯੰਕਾ ਦੀ ਫੈਮਿਲੀ ਨਾਲ ਨੇੜਤਾ ਵਧਾਉਂਦੇ ਦਿਖ ਰਹੇ ਹਨ। ਜ਼ਿਕਰਯੋਗ ਹੈ ਕਿ ਨਿੱਕ ਜੋਨਸ ਅਮਰੀਕੀ ਗਾਇਕ ਅਤੇ ਗੀਤਕਾਰ ਹਨ। ਉਨ੍ਹਾਂ ਦੀ ਉਮਰ 25 ਸਾਲ ਹੈ।

Punjabi Bollywood Tadka

ਪ੍ਰਿਯੰਕਾ ਨਾਲ ਉਨ੍ਹਾਂ ਦੀ ਮੁਲਾਕਾਤ ਟੀ. ਵੀ. ਸ਼ੋਅ 'ਕਵਾਂਟਿਕੋ' 'ਚ ਇਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ। ਦੋਹਾਂ ਨੂੰ ਪਿਛਲੇ ਸਾਲ ਹੋਏ 'ਮੈੱਟ ਗਾਲਾ' 'ਚ ਇਕੱਠੇ ਰੈੱਡ ਕਾਰਪੇਟ 'ਤੇ ਦੇਖਿਆ ਗਿਆ ਸੀ। ਦੋਹਾਂ ਨੇ ਇਕੋਂ ਹੀ ਡਿਜ਼ਾਈਨਰ ਦੀ ਡਰੈੱਸ ਪਹਿਨੀ ਸੀ।


Tags: Priyanka ChopraNick JonasDinner DateMadhu ChopraBollywood Celebrity

Edited By

Chanda Verma

Chanda Verma is News Editor at Jagbani.