FacebookTwitterg+Mail

'ਭਾਰਤ' ਤੋਂ ਬਾਅਦ ਪ੍ਰਿਯੰਕਾ ਨੂੰ ਮਿਲੀ ਦੂਜੀ ਫਿਲਮ, ਫਰਹਾਨ ਨਾਲ ਆਵੇਗੀ ਨਜ਼ਰ

priyanka chopra
24 June, 2018 11:40:07 AM

ਮੁੰਬਈ (ਬਿਊਰੋ)— ਪ੍ਰਿਯੰਕਾ ਚੋਪੜਾ ਜਲਦ ਹੀ ਫਿਲਮ 'ਭਾਰਤ' ਨਾਲ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਕੁਝ ਸਮਾਂ ਹਾਲੀਵੁੱਡ 'ਚ ਬਿਜ਼ੀ ਰਹਿਣ ਤੋਂ ਬਾਅਦ ਹੁਣ ਪ੍ਰਿਯੰਕਾ ਨੇ ਬਾਲੀਵੁੱਡ 'ਚ ਆਉਣ ਦੀ ਤਿਆਰੀ ਕਰ ਲਈ ਹੈ। ਸਲਮਾਨ ਖਾਨ ਨਾਲ 'ਭਾਰਤ' ਤੋਂ ਬਾਅਦ ਪ੍ਰਿਯੰਕਾ ਹੱਥ ਇਕ ਹੋਰ ਫਿਲਮ ਲੱਗੀ ਹੈ। ਸੂਤਰਾਂ ਮੁਤਾਬਕ ਪ੍ਰਿਯੰਕਾ ਫਿਲਮਮੇਕਰ ਸੋਨਾਲੀ ਬੋਸ ਦੀ ਫਿਲਮ 'ਚ ਫਰਹਾਨ ਅਖਤਰ ਨਾਲ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ਫਿਲਮ ਆਇਸ਼ਾ ਚੌਧਰੀ ਦੀ ਜ਼ਿੰਦਗੀ 'ਤੇ ਉਸਦੀ ਕਿਤਾਬ My Little Epiphanies 'ਤੇ ਆਧਾਰਿਤ ਹੈ। ਪ੍ਰਿਯੰਕਾ ਅਤੇ ਫਰਹਾਨ ਅਖਤਰ ਆਇਸ਼ਾ ਦੇ ਮਾਤਾ-ਪਿਤਾ ਦਾ ਕਿਰਦਾਰ ਨਿਭਾਉਣਗੇ। ਉੱਥੇ ਹੀ ਜ਼ਾਇਰਾ ਵਸੀਮ, ਆਇਸ਼ਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਇਸ ਸਾਲ ਅਗਸਤ 'ਚ ਸ਼ੁਰੂ ਹੋਵੇਗੀ।

ਦੱਸਣਯੋਗ ਹੈ ਕਿ ਆਇਸ਼ਾ ਚੌਧਰੀ ਇਕ ਪ੍ਰੇਰਕ ਬੁਲਾਰੀ ਸੀ, ਜਿਸ ਨੂੰ 13 ਸਾਲ ਦੀ ਉਮਰ 'ਚ pulmonary fibrosis ਨਾਂ ਦੀ ਗੰਭੀਰ ਬੀਮਾਰੀ ਹੋ ਗਈ ਸੀ ਪਰ ਇਸ ਨਾਲ ਉਸਦੇ ਉਤਸ਼ਾਹ 'ਚ ਕੋਈ ਕਮੀ ਨਹੀਂ ਆਈ। ਬਹੁਤ ਘੱਟ ਉਮਰ 'ਚ ਹੀ ਉਸਨੇ TEDx, INK ਵਰਗੇ ਪਲੇਟਫਾਰਮ 'ਤੇ ਬੋਲਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ 18 ਸਾਲ ਦੀ ਉਮਰ 'ਚ ਉਸਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।


Tags: Priyanka Chopra Farhan Akhtar Zaira Wasim Aisha Chaudhary My Little Epiphanies Bollywood Actress

Edited By

Kapil Kumar

Kapil Kumar is News Editor at Jagbani.