ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅੱਜਕਲ ਅਮਰੀਕੀ ਸਿੰਗਰ ਨਿੱਕ ਜੋਨਸ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਪਿਛਲੇ ਕੁਝ ਸਮੇਂ ਤੋਂ ਦੋਵੇਂ ਇਕੱਠੇ ਦਿਖ ਰਹੇ ਹਨ ਅਤੇ ਹੁਣ ਤਾਂ ਨਿਕ ਮੁੰਬਈ ਵੀ ਆ ਗਏ ਹਨ। ਫਿਲਹਾਲ ਪ੍ਰਿਯੰਕਾ ਅਤੇ ਨਿੱਕ ਗੋਆ 'ਚ ਛੁੱਟੀਆਂ ਮਨਾ ਰਹੇ ਹਨ। ਦੋਵੇਂ ਕਦੋਂ ਵਿਆਹ ਦੇ ਬੰਧਨ 'ਚ ਬੱਝਣਗੇ, ਇਹ ਤਾਂ ਪਤਾ ਨਹੀਂ ਪਰ ਖਬਰਾਂ ਦੀ ਮੰਨੀÎਏ ਤਾਂ ਨਿੱਕ ਚਾਹੁੰਦੇ ਹਨ ਕਿ ਪ੍ਰਿਯੰਕਾ ਉਨ੍ਹਾਂ ਨਾਲ ਲਿਵ-ਇਨ 'ਚ ਰਹੇ। ਸੂਤਰਾਂ ਮੁਤਾਬਕ ਨਿੱਕ ਆਪਣੇ ਕਰੀਬੀਆਂ ਨੂੰ ਕਹਿ ਰਹੇ ਹਨ ਕਿ ਉਹ ਪ੍ਰਿਯੰਕਾ ਲਈ ਸੀਰੀਅਸ ਹਨ ਅਤੇ ਉਨ੍ਹਾਂ ਨੇ ਪ੍ਰਿਯੰਕਾ ਨੂੰ ਨਾਲ ਰਹਿਣ ਲਈ ਕਿਹਾ ਹੈ।
ਨਿੱਕ ਨੂੰ ਇਹ ਚੰਗਾ ਲੱਗਦਾ ਹੈ ਕਿ ਪ੍ਰਿਯੰਕਾ ਉਨ੍ਹਾਂ ਦੀ ਸਾਬਕੇ ਪ੍ਰੇਮਿਕਾ ਨਾਲੋਂ ਸਮਝਦਾਰ ਹੈ। ਦੋਹਾਂ ਦਾ ਰਿਸ਼ਤਾ ਬਹੁਤ ਚੰਗਾ ਹੈ।
ਨਿੱਕ ਦੇ ਦੋਸਤਾਂ ਦਾ ਵੀ ਮੰਨਣਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਬਹੁਤ ਸੀਰੀਅਸ ਹੈ। ਨਿੱਕ, ਪ੍ਰਿਯੰਕਾ ਨਾਲ ਪਰਿਵਾਰ ਸ਼ੁਰੂ ਕਰਨ ਲਈ ਬੇਤਾਬ ਹਨ। ਤੁਹਾਨੂੰ ਦੱਸ ਦੇਈਏ ਕਿ ਨਿੱਕ ਵੀਰਵਾਰ ਨੂੰ ਪ੍ਰਿਯੰਕਾ ਨਾਲ ਮੁੰਬਈ ਆਏ ਸਨ। ਉਸ ਤੋਂ ਬਾਅਦ ਦੋਹਾਂ ਪ੍ਰਿਯੰਕਾ ਦੀ ਮੰਮੀ ਮਧੁ ਚੋਪੜਾ ਨਾਲ ਡਿਨਰ 'ਤੇ ਗਏ ਸਨ।