ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਨਿਕ ਜੋਨਸ ਨਾਲ ਨਿਊਯਾਰਕ 'ਚ ਇੰਜੁਆਏ ਕਰ ਰਹੀ ਹੈ। ਦੋਵੇਂ ਭਾਰਤ 'ਚ ਪਰਿਵਾਰ ਨਾਲ ਸਮਾਂ ਬਤੀਤ ਕਰਨ ਤੋਂ ਬਾਅਦ ਹੁਣ ਨਿਊਯਾਰਕ 'ਚ ਇਕੱਠੇ ਰਹਿ ਰਹੇ ਹਨ। ਅਜਿਹਾ ਨਹੀਂ ਹੈ ਕਿ ਪ੍ਰਿਯੰਕਾ ਆਪਣੇ ਨਿੱਜੀ ਵੈਕੇਸ਼ਨ 'ਤੇ ਨਿਕ ਤੋਂ ਇਲਾਵਾ ਕਿਸੇ ਹੋਰ ਨੂੰ ਸਮਾਂ ਨਹੀਂ ਦੇ ਰਹੀ ਹੈ।
ਹਾਲ ਹੀ 'ਚ ਉਸ ਨੂੰ ਸਲਮਾਨ ਖਾਨ ਦੇ ਭਾਣਜੇ ਆਹਿਲ ਖਾਨ ਅਤੇ ਭੈਣ ਅਰਪਿਤਾ ਸ਼ਰਮਾ ਨਾਲ ਨਿਊਯਾਰਕ 'ਚ ਦੇਖਿਆ ਗਿਆ ਹੈ। ਦਰਸਅਲ, ਪ੍ਰਿਯੰਕਾ ਦੀ ਅਰਪਿਤਾ ਨਾਲ ਇਕ ਰੈਸਟੋਰੈਂਟ 'ਚ ਮੁਲਾਕਾਤ ਹੋਈ। ਇਹ ਤਸਵੀਰਾ ਉਦੋਂ ਕਲਿਕ ਕੀਤੀ ਗਈ ਜਦੋਂ ਪ੍ਰਿਯੰਕਾ, ਅਰਪਿਤਾ ਤੇ ਆਹਿਲ ਇਕੱਠੇ ਰੈਸਟੋਰੈਂਟ 'ਚੋਂ ਬਾਹਰ ਨਿਕਲ ਰਹੇ ਹਨ।\
ਫਿਲਮਾਂ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਜਲਦ ਹੀ ਫਿਲਮ 'ਭਾਰਤ' ਨਾਲ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਸਲਮਾਨ ਖਾਨ ਅਤੇ ਪ੍ਰਿਯੰਕਾ ਚੋਪੜਾ ਸਟਾਰਰ ਫਿਲਮ 'ਭਾਰਤ' ਦੀ ਸ਼ੂਟਿੰਗ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਫਿਲਮ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਵੇਗੀ। ਫਿਲਮ 'ਚ ਸਲਮਾਨ ਖਾਨ, ਪ੍ਰਿਯੰਕਾ ਚੋਪੜਾ, ਦਿਸ਼ਾ ਪਟਾਨੀ, ਤੱਬੂ ਤੇ ਸੁਨੀਲ ਗਰੋਵਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਿਹਾ ਹੈ।