ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਪ੍ਰਿਯੰਕਾ ਨੇ ਹਿੰਦੀ ਸਿਨੇਮਾ ਜਗਤ 'ਚ ਸਨੀ ਦਿਓਲ ਨਾਲ 'ਦਾ ਹੀਰੋ: ਆਫ ਏ ਸਪਾਈ' ਫਿਲਮ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 15 ਸਾਲ ਦੇ ਇਸ ਸਫਰ ਵਿਚ ਪ੍ਰਿਯੰਕਾ ਨੇ ਨਾ ਸਿਰਫ ਬਾਲੀਵੁੱਡ ਸਗੋਂ ਹਾਲੀਵੁੱਡ ਵਿਚ ਵੀ ਆਪਣੀ ਖਾਸ ਪਛਾਣ ਬਣਾਈ ਹੈ। ਆਓ ਜਾਣਦੇ ਹਾਂ ਪ੍ਰਿਯੰਕਾ ਦੇ ਜਨਮਦਿਨ 'ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਕਿੱਸਿਆ ਬਾਰੇ।
ਮਿਸ ਵਰਲਡ ਨਾਲ ਬਾਲੀਵੁੱਡ ਅਦਾਕਾਰਾ ਬਨਣ ਦਾ ਸਫਰ ਪ੍ਰਿਯੰਕਾ ਚੋਪੜਾ ਦੇ ਕਿਸੇ ਵੱਡੀ ਕਾਮਯਾਬੀ ਤੋਂ ਘੱਟ ਨਹੀਂ ਸੀ। ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਪ੍ਰਿਯੰਕਾ ਨਸਲਭੇਦੀ ਟਿੱਪਣੀ ਦਾ ਵੀ ਸ਼ਿਕਾਰ ਹੋ ਚੁੱਕੀ ਹੈ। ਕਿਹਾ ਜਾਂਦਾ ਹੈ ਕਿ ਯੂ. ਐੱਸ. ਵਿਚ ਜਦੋਂ ਉਹ ਪੜ੍ਹਾਈ ਕਰ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਕੁਝ ਲੋਕ ਬਰਾਉਨੀ ਕਹਿ ਕੇ ਬੁਲਾਉਂਦੇ ਸਨ। ਪ੍ਰਿਯੰਕਾ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਕਿਹਾ ਜਾਂਦਾ ਹੈ ਕਿ 'ਵਕਤ: ਦਾ ਰੇਸ ਅਗੇਸਟ ਟਾਈਮ' ਵਿਚ ਹੋਲੀ ਗੀਤ ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਦਾ ਪੈਰ ਤਾਰ 'ਤੇ ਪੈ ਗਿਆ ਸੀ। ਇਸ ਤੋਂ ਬਾਅਦ ਪ੍ਰਿਯੰਕਾ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਪ੍ਰਿਯੰਕਾ ਬਾਲੀਵੁੱਡ ਵਿਚ 'ਹਮਰਾਜ਼' ਫਿਲਮ ਨਾਲ ਡੈਬਿਊ ਕਰਨ ਵਾਲੀ ਸੀ ਪਰ ਉਨ੍ਹਾਂ ਦੀ ਥਾਂ ਅਮੀਸ਼ਾ ਪਟੇਲ ਨੂੰ ਫਿਲਮ 'ਚ ਲਿਆ ਗਿਆ। ਕਿਹਾ ਜਾਂਦਾ ਹੈ ਉਸ ਸਮੇਂ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅਮੀਸ਼ਾ ਦੀ ਫਿਲਮ 'ਕਹੋ ਨਾ ਪਿਆਰ ਹੈ' ਰਿਲੀਜ਼ ਹੋਈ ਸੀ ਅਤੇ ਲੋਕਾਂ ਵਿਚ ਉਨ੍ਹਾਂ ਦਾ ਕਰੇਜ਼ ਕਾਫ਼ੀ ਸੀ। ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਜਾਣਦੇ ਹਨ ਪ੍ਰਿਯੰਕਾ ਚੋਪੜਾ ਸਕਰੀਨ 'ਤੇ ਪਹਿਲੀ ਵਾਰ ਤਾਮਿਲ ਫਿਲਮ 'ਥਮਿਜਹਨ' ਵਿਚ ਨਜ਼ਰ ਆਈ ਸੀ। ਜਿਸ ਵਿਚ ਉਨ੍ਹਾਂ ਨਾਲ ਥਾਲਾਪਥੀ ਵਿਜੈ ਸਨ। ਇਸ ਫਿਲਮ ਵਿਚ ਨਾ ਸਿਰਫ ਪ੍ਰਿਯੰਕਾ ਨੇ ਆਪਣੀ ਐਕਟਿੰਗ ਦਾ ਜਲਵਾ ਦਿਖਾਇਆ ਸਗੋਂ ਇਕ ਗੀਤ ਵਿਚ ਵੀ ਨਜ਼ਰ ਆਈ ਸੀ। ਦਿਲਚਸਪ ਗੱਲ ਇਹ ਹੈ ਕਿ ਕਟਰੀਨਾ ਕੈਫ ਦਾ ਪਹਿਲਾ ਕੋਕਾ ਕੋਲਾ ਇਸ਼ਤਿਹਾਰ ਵੀ ਥਾਲਾਪਥੀ ਵਿਜੈ ਨਾਲ ਹੀ ਸੀ। ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਦਲੇਰ ਮਹਿੰਦੀ ਦੇ ਇਕ ਗੀਚ ਵਿਚ ਨਜ਼ਰ ਆਈ ਸੀ। ਉਸ ਸਮੇਂ ਪ੍ਰਿਯੰਕਾ ਦੀ ਉਮਰ 17 ਸਾਲ ਸੀ। ਗਾਨੇ ਦੇ ਬੋਲ 'ਸਜਨ ਮੇਰੇ ਸਤਰੰਗਿਆ' ਹੈ। ਫਿਲਮ 'ਉਮਰਾਵ ਜਾਨ' ਦੇ ਰੀਮੇਕ ਲਈ ਪਹਿਲਾਂ ਪ੍ਰਿਯੰਕਾ ਚੋਪੜਾ ਨਾਲ ਸੰਪਰਕ ਕੀਤਾ ਗਿਆ ਸੀ ਪਰ ਉਨ੍ਹਾਂ ਦੇ ਬਿਜ਼ੀ ਸ਼ੈਡੀਊਲ ਕਾਰਨ ਮੇਕਰਸ ਨੇ ਬਾਅਦ 'ਚ ਐਸ਼ਵਰਿਆ ਰਾਏ ਬੱਚਨ ਨੂੰ 'ਉਮਰਾਵ ਜਾਨ' 'ਚ ਕਾਸਟ ਕੀਤਾ। ਪ੍ਰਿਯੰਕਾ ਚੋਪੜਾ ਪਹਿਲੀ ਅਜਿਹੀ ਬਾਲੀਵੁੱਡ ਅਦਾਕਾਰਾ ਹੈ, ਜਿਨ੍ਹਾਂ ਨੂੰ 'ਫੋਬ' ਮੈਗਜ਼ੀਨ ਵਿਚ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਸਟਾਰਸ 'ਚ ਥਾਂ ਮਿਲੀ। ਅਜਿਹਾ 'ਕਵਾਂਟੀਕੋ' ਸੀਰੀਅਲ ਤੋਂ ਬਾਅਦ ਹੋਇਆ। ਜਾਣਕਾਰੀ ਮੁਤਾਬਕ ਪ੍ਰਿਯੰਕਾ ਹਰ ਮਹੀਨੇ ਕਰੀਬ 80 ਹਜ਼ਾਰ ਰੁਪਏ ਆਪਣੀ ਸਕਿਨ ਦੀ ਦੇਖਭਾਲ 'ਤੇ ਖਰਚ ਕਰਦੀ ਹੈ। ਇਸ ਦੇ ਨਾਲ ਹੀ 38 ਹਜ਼ਾਰ 400 ਰੁਪਏ ਮੇਕਅੱਪ ਅਤੇ ਵਾਲਾਂ 'ਤੇ ਖਰਚ ਕਰਦੀ ਹੈ। ਪ੍ਰਿਯੰਕਾ ਚੋਪੜਾ ਨੇ ਨਿਊਯਾਰਕ ਦੇ ਪਲਸ਼ ਅਪਾਰਟਮੈਂਟ ਵਿਚ ਇਕ ਘਰ ਖਰੀਦਿਆ ਹੈ। ਪ੍ਰਿਯੰਕਾ ਦਾ ਇਹ ਘਰ ਇੰਨਾਂ ਖੂਬਸੂਰਤ ਹੈ ਕਿ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਹੈ। ਨਿਊਯਾਰਕ ਟਾਈਮਸ ਨੇ ਪ੍ਰਿਯੰਕਾ ਦੇ ਇਸ ਨਵੇਂ ਘਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਅਮਰੀਕੀ ਗਾਇਕ ਨਿੱਕ ਜੋਨਸ ਨਾਲ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿਚ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਕਪੱਲ ਜੁਲਾਈ ਅਖੀਰ ਜਾਂ ਅਗਸਤ ਵਿਚ ਮੰਗਣੀ ਕਰ ਸਕਦੇ ਹਨ।