FacebookTwitterg+Mail

ਨਿਕ ਨੂੰ ਇਕੱਲਾ ਛੱਡ ਭਾਰਤ ਪਰਤੀ ਪ੍ਰਿਯੰਕਾ, ਹੱਥ 'ਚ ਦਿਸੀ ਡਾਇਮੰਡ ਰਿੰਗ

priyanka chopra
24 July, 2018 12:51:01 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਨ੍ਹੀਂ ਦਿਨੀਂ ਅਫੇਅਰ ਦੀਆਂ ਖਬਰਾਂ ਕਾਰਨ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਪ੍ਰਿਯੰਕਾ ਏਅਰਪੋਰਟ 'ਤੇ ਨਜ਼ਰ ਆਈ। ਇਸ ਦੌਰਾਨ ਉਹ ਕਾਫੀ ਸਟਾਈਲਿਸ਼ ਲੁੱਕ 'ਚ ਦਿਸੀ।
Punjabi Bollywood Tadka
ਉਹ ਵ੍ਹਾਈਟ ਤੇ ਬਲੂ ਕਲਰ ਦੀ ਆਊਟਫਿਟ 'ਚ ਨਜ਼ਰ ਆਈ। ਪ੍ਰਿਯੰਕਾ ਆਪਣੇ ਹੱਥ 'ਚ ਪਾਈ ਡਾਇਮੰਡ ਰਿੰਗ ਲਗਾਤਾਰ ਦੇਖਦੀ ਰਹੀ। ਇਸ ਅੰਗੂਠੀ ਨੂੰ ਦੇਖ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਅੰਗੂਠੀ ਉਸ ਨੂੰ ਪ੍ਰੇਮੀ ਨਿਕ ਨੇ ਜਨਮਦਿਨ 'ਤੇ ਦਿੱਤੀ ਹੋਵੇਗੀ।​​​​​​​
Punjabi Bollywood Tadka
ਦੱਸਣਯੋਗ ਹੈ ਕਿ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਆਪਣੇ ਬੁਆਏਫ੍ਰੈਂਡ ਤੋਂ ਜੁਦਾ/ਵੱਖ ਹੋ ਕੇ ਆਖਿਰਕਾਰ ਵਾਪਸ ਭਾਰਤ ਆ ਹੀ ਗਈ ਹੈ। ਦੱਸ ਦੇਈਏ ਕਿ ਪ੍ਰਿਯੰਕਾ ਨੇ ਆਪਣਾ ਜਨਮਦਿਨ ਵੀ ਨਿਕ ਦੇ ਨਾਲ ਮਨਾਇਆ ਸੀ।
Punjabi Bollywood Tadka
ਇਸ ਤੋਂ ਪਹਿਲਾਂ ਦੋਵੇਂ ਭਾਰਤ ਆਏ ਸਨ, ਜਿੱਥੇ ਨਿਕ ਨੇ ਪ੍ਰਿਯੰਕਾ ਦੇ ਪਰਿਵਾਰ ਨਾਲ ਕੁਆਲਿਟੀ ਸਮਾਂ ਬਿਤਾਇਆ ਸੀ।

Punjabi Bollywood Tadka
ਉਮਰ 'ਚ 10 ਸਾਲ ਦਾ ਫਾਸਲਾ ਹੋਣ ਕਰਕੇ ਵੀ ਨਿਕ ਅਤੇ ਪ੍ਰਿਯੰਕਾ ਦੀ ਜੋੜੀ ਨੂੰ ਕਈ ਫੈਨਜ਼ ਚੇਅਰ ਕਰ ਰਹੇ ਹਨ। ਇਹ ਦੋਵੇਂ ਸਿਤਾਰੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka


Tags: Priyanka ChopraInstagramNick JonasMumbai airportQuanticoBharatBollywood Celebrity

Edited By

Sunita

Sunita is News Editor at Jagbani.