FacebookTwitterg+Mail

'ਕਵਾਂਟਿਕੋ' ਤੋਂ ਵਿਦਾਈ ਲੈਂਦੇ ਭਾਵੁਕ ਹੋਈ ਪ੍ਰਿਯੰਕਾ

priyanka chopra
05 August, 2018 08:38:48 AM

ਲਾਸ ਏਂਜਲਸ,(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪਹਿਲੇ ਅਮਰੀਕੀ ਟੀ. ਵੀ. ਸ਼ੋਅ 'ਕਵਾਂਟਿਕੋ' ਦੀ ਬੀਤੀ ਰਾਤ ਸਮਾਪਤੀ ਹੋ ਗਈ। ਅਦਾਕਾਰਾ ਨੇ ਇਸ ਮੌਕੇ ਭਾਵੁਕ ਹੁੰਦੇ ਹੋਏ ਕਿਹਾ ਕਿ ਅਲੇਕਸ ਪੈਰਿਸ ਦਾ ਕਿਰਦਾਰ ਨਿਭਾਉਣਾ ਉਸਦੇ ਜੀਵਨ ਵਿਚ ਸਰੀਰਕ ਅਤੇ ਭਾਵਨਾਤਮਕ ਰੂਪ ਨਾਲ ਮੁਸ਼ਕਲ ਭਰਿਆ ਰਿਹਾ।


ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇਹ ਫੋਟੋ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਇਸਦੇ ਹੇਠਾਂ ਕੈਪਸ਼ਨ ਵਿਚ ਲਿਖਿਆ ਹੈ ਕਿ ਗੁੱਡ ਬਾਏ ਅਲੇਕਸ ਪੈਰਿਸ। ਨਾਲ ਹੀ ਲਿਖਿਆ ਹੈ ਕਿ ਇਕ ਅਦਾਕਾਰਾ ਦੇ ਰੂਪ ਵਿਚ ਫਿਜ਼ੀਕਲੀ ਅਤੇ ਇਮੋਸ਼ਨਲੀ ਲਗਾਅ ਹੋ ਗਿਆ ਹੈ। ਪ੍ਰਿਯੰਕਾ ਚੋਪੜਾ ਦੀ ਇਹ ਫੋਟੋ 695105 ਲੋਕਾਂ ਨੇ ਲਾਈਕ ਕੀਤੀ ਹੈ।


ਦੱਸ ਦੇਈਏ ਕਿ 36 ਸਾਲਾ ਭਾਰਤੀ ਅਦਾਕਾਰਾ ਨੇ ਏ. ਸੀ. ਬੀ. ਦੇ ਇਸ ਲੜੀਵਾਰ ਨਾਲ ਪੱਛਮੀ ਮਨੋਰੰਜਨ ਉਦਯੋਗ ਵਿਚ ਕਦਮ ਰੱਖਿਆ ਸੀ। ਉਨ੍ਹਾਂ ਕਿਹਾ ਕਿ ਆਪਣੇ ਪਹਿਲੇ ਹੀ ਪ੍ਰੋਗਰਾਮ ਵਿਚ ਮੁੱਖ ਭੂਮਿਕਾ ਹਾਸਲ ਕਰਕੇ  ਉਹ 'ਮਹਿਲਾ ਮੁਕਾਬਲੇਬਾਜ਼ਾਂ' ਅਤੇ ਸ਼ਵੇਤ ਔਰਤਾਂ' ਨੂੰ ਉਭਰਨ ਦਾ ਮੌਕਾ ਮਿਲਣ ਨੂੰ ਲੈ ਕੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਆਸਵੰਦ ਹੈ।


ਪ੍ਰਿਯੰਕਾ ਨੇ ਆਪਣੇ ਟਵਿਟਰ ਪੋਸਟ ਵਿਚ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਹਰ ਹਫਤੇ ਖੁੱਲ੍ਹੇ ਦਿਲ ਨਾਲ ਮੈਨੂੰ ਅਪਣਾਉਣ ਲਈ ਤੁਹਾਡਾ ਧੰਨਵਾਦ। ਕਵਾਂਟਿਕੋ ਦੀ ਕਾਸਟ ਅਤੇ ਕਰੂ ਦਾ ਧੰਨਵਾਦ, ਜਿਸਨੇ ਇਕ ਸ਼ਾਨਦਾਰ ਟੀਮ ਵਾਂਗ ਮੇਰੇ ਨਾਲ ਕੰਮ ਕੀਤਾ। ਪ੍ਰਿਯੰਕਾ ਕ੍ਰਿਸ ਪੈਟ ਨਾਲ 'ਕਾਊਬੁਆਏ ਨਿੰਜਾ' ਵਿਚ ਦਿਖਾਈ ਦੇਣ ਵਾਲੀ ਹੈ, ਜਿਸਦਾ ਨਿਰਦੇਸ਼ਨ ਮਿਸ਼ੇਲ ਮੈਕਲਾਰੇਨ ਕਰੇਗੀ।


Tags: Priyanka ChopraQuanticoTwitterCowboy Ninja Viking

Edited By

Manju

Manju is News Editor at Jagbani.