FacebookTwitterg+Mail

ਪ੍ਰੇਮੀ ਨਿਕ ਲਈ ਡਾਂਸ ਕਰਦੀ ਨਜ਼ਰ ਆਈ ਪ੍ਰਿਯੰਕਾ, ਵੀਡੀਓਜ਼ ਮਚਾ ਰਹੀਆਂ ਹਨ ਹੰਗਾਮਾ

priyanka chopra
06 August, 2018 05:21:06 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜਕਲ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਬਟੋਰ ਰਹੀ ਹੈ। ਇਕ ਵਾਰ ਫਿਰ ਤੋਂ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀਡੀਓਜ਼ ਨਿਕ ਦੇ ਸਿੰਗਾਪੁਰ 'ਚ ਹੋਏ ਕੰਸਰਟ ਦੀਆਂ ਹਨ, ਜਿਸ 'ਚ ਪ੍ਰਿਯੰਕਾ, ਨਿਕ ਨਾਲ ਪਹੁੰਚੀ ਸੀ। ਵੀਡੀਓ 'ਚ ਪ੍ਰਿਯੰਕਾ-ਨਿਕ ਦੀਆਂ ਬਾਹਾਂ 'ਚ ਬਾਹ ਪਾਈ ਦਿਖਾਈ ਦੇ ਰਹੀ ਹੈ।

ਨਿਕ ਦੇ ਕੰਸਰਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ ਅਤੇ ਵੀਡੀਓਜ਼ 'ਚ ਪ੍ਰਿਯੰਕਾ ਸਟੇਜ ਦੇ ਹੇਠਾਂ ਖੜ੍ਹੀ ਹੋ ਕੇ ਨਿਕ ਨੂੰ ਚਿਅਰ ਕਰਦੀ ਅਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਨਿਕ ਸਟੇਜ 'ਤੇ ਆਪਣੀ ਪਰਫਾਰਮੈਂਸ ਦਿੰਦੇ ਦਿਖਾਈ ਦੇ ਰਹੇ ਹਨ।

ਇਸ ਤੋਂ ਇਲਾਵਾ ਇੰਸਟਾ 'ਤੇ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਪ੍ਰਿਯੰਕਾ, ਨਿਕ ਨਾਲ ਕਿਸੇ ਨਾਈਟ ਕਲੱਬ 'ਚ ਦਿਖਾਈ ਦੇ ਰਹੀ ਹੈ। ਇਹ ਵੀਡੀਓ ਵੀ ਸਿੰਗਾਪੁਰ ਦੀ ਹੀ ਦੱਸੀ ਜਾ ਰਹੀ ਹੈ। ਹਾਲ ਹੀ 'ਚ ਇਨ੍ਹਾਂ ਦੋਹਾਂ ਦੀ ਮੰਗਣੀ ਦੀ ਖਬਰ ਆਈ ਸੀ।


Tags: Priyanka ChopraNick JonesSingaporeConcertInstagramVideoViral

Edited By

Chanda Verma

Chanda Verma is News Editor at Jagbani.