FacebookTwitterg+Mail

ਸ਼ੁਰੂ ਹੋਈਆਂ ਪ੍ਰਿਯੰਕਾ-ਨਿਕ ਦੀ ਐਂਗਜਮੈਂਟ ਦੀਆਂ ਤਿਆਰੀਆਂ, ਵੀਡੀਓ ਵਾਇਰਲ

priyanka chopra
17 August, 2018 01:27:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ ਨੂੰ ਲੈ ਚਰਚਾਂ 'ਚ ਹੈ। ਕੁਝ ਦਿਨ ਪਹਿਲਾਂ ਮੀਡੀਆ 'ਚ ਇਹ ਖਬਰ ਆਈ ਸੀ ਕਿ ਪ੍ਰਿਯੰਕਾ ਨੇ ਆਪਣੇ 36 ਵੇਂ ਜਨਮਦਿਨ 'ਤੇ ਨਿਕ ਨਾਲ ਮੰਗਣੀ ਕਰ ਲਈ ਹੈ ਅਤੇ ਉਹ 18 ਅਗਸਤ ਨੂੰ ਭਾਰਤ 'ਚ ਐਂਗਜਮੈਂਟ ਪਾਰਟੀ ਦੇਣ ਵਾਲੀ ਹੈ। ਇਸ ਗੱਲ 'ਚ ਕਿੰਨੀ ਸਚਾਈ ਹੈ ਤਾਂ ਕੱਲ ਹੀ ਪਤਾ ਲੱਗੇਗਾ ਪਰ ਇਸੇ ਵਿਚਕਾਰ ਪ੍ਰਿਯੰਕਾ ਦੇ ਘਰ 'ਚ ਹਲਚਲ ਦੇਖਣ ਨੂੰ ਮਿਲੀ ਹੈ। ਉਨ੍ਹਾਂ ਦੇ ਘਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ।

 

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਪ੍ਰਿਯੰਕਾ ਦੇ ਘਰ 'ਚ ਡੈਕੋਰੇਸ਼ਨ ਦਾ ਕੰਮ ਚੱਲ ਰਿਹਾ ਹੈ। ਘਰ 'ਚ ਡੈਕੋਰੇਸ਼ਨ ਵਾਲੀ ਲਾਈਟ ਵੀ ਲਗਾਈਆਂ ਗਈ ਹਨ। ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ ਕਿ ਪ੍ਰਿਯੰਕਾ ਅਤੇ ਨਿਕ ਦੀ ਮੰਗਣੀ ਦੀ ਪਾਰਟੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਬੁੱਧਵਾਰ ਨੂੰ ਪੰਡਿਤ ਜੀ ਵੀ ਘਰ ਆਏ ਸੀ।
Punjabi Bollywood Tadka
ਦੱਸ ਦੇਈਏ ਕਿ ਕੁਝ ਦੇਰ ਪਹਿਲਾਂ ਨਿਕ ਆਪਣੇ ਪੂਰੇ ਪਰਿਵਾਰ ਨਾਲ ਭਾਰਤ ਆਏ ਹਨ। ਪਰਿਵਾਰ ਦੇ ਸਾਰੇ ਮੈਂਬਰਾਂ ਦੇ ਚਿਹਰਿਆਂ 'ਤੇ ਇਕ ਪਿਆਰੀ ਜਿਹੀ ਸਮਾਈਲ ਨਜ਼ਰ ਆਈ। ਉਨ੍ਹਾਂ ਦੀ ਖੁਸ਼ੀ ਦੇਖ ਕੇ ਤਾਂ ਇਹ ਹੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਨਿਕ-ਪ੍ਰਿਯੰਕਾ ਨੂੰ ਪੂਰੀ ਦੁਨੀਆ ਸਾਹਮਣੇ ਆਪਣਾ ਬਣਾਉਣ ਲਈ ਭਾਰਤ ਆਏ ਹਨ।


Tags: Priyanka ChopraNick Jonas Engagement PartyVideoMarriageBollywood Actress

Edited By

Manju

Manju is News Editor at Jagbani.