FacebookTwitterg+Mail

PICS : ਮੰਗਣੀ ਤੋਂ ਬਾਅਦ ਮੰਗੇਤਰ ਨਿਕ ਨਾਲ ਅਨਾਥ ਬੱਚਿਆਂ ਨੂੰ ਮਿਲਣ ਪਹੁੰਚੀ ਪ੍ਰਿਯੰਕਾ ਚੋਪੜਾ

priyanka chopra
20 August, 2018 12:39:54 PM

ਮੁੰਬਈ (ਬਿਊਰੋ)— ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਨਿਕ ਜੋਨਸ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਐਤਵਾਰ ਨੂੰ ਮੁੰਬਈ ਦੇ ਸੇਂਟ ਕੈਥਰੀਨ ਅਨਾਥ ਆਸ਼ਰਮ ਪਹੁੰਚੀ।

Punjabi Bollywood Tadka

ਪ੍ਰਿਯੰਕਾ ਅਤੇ ਨਿਕ ਦੀ ਅਪਾਹਜ ਅਤੇ ਅਨਾਥ ਬੱਚਿਆਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

Punjabi Bollywood Tadka

ਇਸ ਵਿਚਕਾਰ ਨਿਕ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਪ੍ਰਿਯੰਕਾ ਇਕ ਬੱਚੀ ਨਾਲ ਡਾਂਸ ਕਰ ਰਹੀ ਹੈ।

Punjabi Bollywood Tadka

ਵੀਡੀਓ 'ਚ ਪ੍ਰਿਯੰਕਾ ਚੋਪੜਾ ਆਪਣੀ ਫਿਲਮ 'ਗੁੰਡੇ' ਦੇ ਹਿੱਟ ਗੀਤ 'ਤੂਨੇ ਮਾਰੀ ਐਂਟਰੀਆਂ' 'ਤੇ ਡਾਂਸ ਕਰ ਰਹੀ ਹੈ।

Punjabi Bollywood Tadka

ਇਸ ਨੂੰ ਸ਼ੇਅਰ ਕਰਦੇ ਹੋਏ ਨਿਕ ਨੇ ਇਕ ਰੋਮਾਂਟਿਕ ਕੈਪਸ਼ਨ ਲਿਖਿਆ— St. Catherine Orphanage today. My heart is full . ਦੱਸ ਦੇਈਏ ਕਿ ਸ਼ਨੀਵਾਰ ਦੀ ਸਵੇਰ ਪ੍ਰਿਯੰਕਾ ਅਤੇ ਨਿਕ ਦੀ ਰੋਕਾ ਸੈਰੇਮਨੀ ਹੋਈ ਸੀ।

Punjabi Bollywood Tadka

ਇਸ ਖਾਸ ਮੌਕੇ 'ਤੇ ਨਿਕ ਜੋਨਸ ਦੇ ਮਾਤਾ-ਪਿਤਾ ਵੀ ਟ੍ਰੈਡੀਸ਼ਨਲ ਲੁੱਕ 'ਚ ਨਜ਼ਰ ਆਏ ਸਨ। ਰੋਕਾ ਸੈਰੇਮਨੀ ਤੋਂ ਬਾਅਦ ਸ਼ਾਮ ਨੂੰ ਕਰੀਬੀ ਦੋਸਤਾਂ ਅਤੇ ਕੁਝ ਹੀ ਖਾਸ ਸਿਤਾਰਿਆਂ ਲਈ ਪਾਰਟੀ ਰੱਖੀ ਗਈ ਸੀ।

 

#priyankachopra today at St Catherine's orphanage @viralbhayani

A post shared by Viral Bhayani (@viralbhayani) on Aug 19, 2018 at 2:25pm PDT

ਬੀਤੀ ਰਾਤ ਨਿਕ ਜੋਨਸ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ਰਵਾਨਾ ਹੋ ਗਏ ਹਨ। ਹਾਲਾਂਕਿ ਪ੍ਰਿਯੰਕਾ ਚੋਪੜਾ ਫਿਲਹਾਲ ਭਾਰਤ 'ਚ ਹੀ ਹੈ। ਅਦਾਕਾਰਾ ਆਪਣੀ ਫਿਲਮ 'ਦਿ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ 'ਤੇ ਵਾਪਸ ਆਵੇਗੀ।

ਦੂਜੇ ਪਾਸੇ ਰੋਕਾ, ਮੰਗਣੀ ਪਾਰਟੀ ਤੋਂ ਬਾਅਦ ਇਸੇ ਸਾਲ ਪ੍ਰਿਯੰਕਾ ਦਾ ਵਿਆਹ ਹੋ ਸਕਦਾ ਹੈ। ਮੀਡੀਆ 'ਚ ਅਜਿਹੀ ਚਰਚਾ ਹੈ ਕਿ ਨਿਕ-ਪ੍ਰਿਯੰਕਾ ਦਾ ਵਿਆਹ ਲਾਸ ਏਂਜਲਸ 'ਚ ਹੋਵੇਗਾ।


Tags: Priyanka ChopraNick Jonas OrphanageMumbaiTune Maari Entriyan Gunday

Edited By

Chanda Verma

Chanda Verma is News Editor at Jagbani.