FacebookTwitterg+Mail

Pics : ਪ੍ਰਿਯੰਕਾ ਨਾਲ ਮੰਗਣੀ ਤੋਂ ਬਾਅਦ ਮਾਤਾ-ਪਿਤਾ ਨਾਲ ਵਿਦੇਸ਼ ਰਵਾਨਾ ਹੋਏ ਨਿਕ ਜੋਨਸ

priyanka chopra
20 August, 2018 01:28:00 PM

ਮੁੰਬਈ (ਬਿਊਰੋ)— ਅਮਰੀਕੀ ਗਾਇਕ ਨਿਕ ਜੋਨਸ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨਾਲ ਮੰਗਣੀ ਅਤੇ ਰੋਕੇ ਦੀ ਰਸਮ ਤੋਂ ਬਾਅਦ ਵਿਦੇਸ਼ ਰਵਾਨਾ ਹੋ ਗਏ ਹਨ। ਹਾਲ ਹੀ 'ਚ ਨਿਕ ਨੂੰ ਆਪਣੇ ਮਾਤਾ-ਪਿਤਾ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

Punjabi Bollywood Tadka
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਨਿਕ ਆਪਣੇ ਮਾਤਾ-ਪਿਤਾ ਨਾਲ ਮੁੰਬਈ ਏਅਰਪੋਰਟ 'ਤੇ ਪਹੁੰਚਿਆ। ਇਹ ਦੂਜੀ ਵਾਰ ਹੈ ਜਦੋਂ ਨਿਕ ਭਾਰਤ ਆਇਆ, ਹਾਲਾਂਕਿ ਉਸ ਦੇ ਮਾਤਾ-ਪਹਿਲੀ ਵਾਰ ਪ੍ਰਿਯੰਕਾ ਦੇ ਘਰ ਆਏ ਸਨ।

Punjabi Bollywood Tadka
ਦੱਸਣਯੋਗ ਹੈ ਕਿ ਪ੍ਰਿਯੰਕਾ ਨਾਲ ਰੋਕੇ ਦੀ ਰਸਮ ਤੋਂ ਬਾਅਦ ਨਿਕ ਆਪਣੇ ਪਰਿਵਾਰ ਨਾਲ ਯੂ. ਐੱਸ. ਏ. ਲਈ ਰਵਾਨਾ ਹੋ ਚੁੱਕਿਆ ਹੈ। ਇਸ ਦੌਰਾਨ ਨਿਕ ਅਤੇ ਉਸ ਦੇ ਮਾਤਾ-ਪਿਤਾ ਕਾਫੀ ਖੁਸ਼ ਲੱਗ ਰਹੇ ਸੀ। ਹਾਲਾਂਕਿ ਇਸ ਦੌਰਾਨ ਪ੍ਰਿਯੰਕਾ ਨਜ਼ਰ ਨਹੀਂ ਆਈ।

Punjabi Bollywood Tadka


Tags: Priyanka Chopra Nick Jonas Airport Engazment America Bollywood Actress

Edited By

Kapil Kumar

Kapil Kumar is News Editor at Jagbani.