ਮੁੰਬਈ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤ ਹਾਲੀਵੁੱਡ ਦੇ ਪੌਪ ਗਾਇਕ ਨਿਕ ਜੋਨਸ ਦੀ ਮੰਗਣੀ ਹੋਈ ਹੈ ਪਰ ਜੋਨਸ ਪਰਿਵਾਰ ਦੇ ਘਰ ਆਈ ਇਸ ਖੁਸ਼ਖਬਰੀ ਤੋਂ ਬਾਅਦ ਹੁਣ ਇਕ ਬੁਰੀ ਖਬਰ ਆ ਰਹੀ ਹੈ। ਉਦੋਂ ਦੇ ਟੀ. ਐੱਮ. ਜੈੱਡ. 'ਚ ਛਪੀ ਰਿਪੋਰਟ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਨਿਕ ਜੋਨਸ ਦੇ ਪਿਤਾ ਅਤੇ ਪ੍ਰਿਯੰਕਾ ਚੋਪੜਾ ਦੇ ਹੋਣ ਵਾਲੇ ਸਹੁਰੇ ਪੌਲ ਦੀ ਕੰਪਨੀ ਨੇ ਖੁਦ ਨੂੰ ਦਿਵਾਲੀਆ ਐਲਾਨ ਕਰ ਦਿੱਤਾ ਹੈ।
ਦੱਸ ਦੇਈਏ ਕਿ ਪੌਲ ਜੋਨਸ ਇਕ ਰੀਅਲ ਅਸਟੇਟ ਕੰਪਨੀ ਦੇ ਮਾਲਕ ਹਨ ਅਤੇ ਇਸ ਕੰਪਨੀ ਨੇ ਹੁਣ ਖੁਦ ਨੂੰ ਦਿਵਾਲੀਆ ਐਲਾਨ ਕਰ ਦਿੱਤਾ ਹੈ। ਇਸ ਵੈੱਬਸਾਈਟ ਨੇ ਇਹ ਖਬਰ ਇਕ ਕਾਨੂੰਨੀ ਦਸਤਾਵੇਜ਼ ਦੇ ਆਧਾਰ 'ਤੇ ਪ੍ਰਕਾਸ਼ਿਤ ਕੀਤੀ ਹੈ। ਪ੍ਰਿਯੰਕਾ ਚੋਪੜਾ ਦੇ ਹੋਣ ਵਾਲੇ ਸਹੁਰੇ ਪੌਲ ਜੋਨਸ ਦੀ ਇਹ ਕੰਸਟਰੱਕਸ਼ਨ ਅਤੇ ਰੀਅਲ ਅਸਟੇਟ ਕੰਪਨੀ 'ਤੇ 1 ਮਿਲੀਅਨ ਡਾਲਰ (ਲਗਭਗ 7 ਕਰੋੜ 8 ਲੱਖ ਰੁਪਏ) ਦਾ ਕਰਜ਼ਾ ਹੈ। ਖਬਰ ਮਿਲੀ ਹੈ ਕਿ ਨਿਜਾਤ ਪਾਉਣ ਲਈ ਆਪਣੀ ਕੰਪਨੀ ਦੀ ਕੁਝ ਸੰਪਤੀ ਵੇਚਣ ਦੀ ਤਿਆਰੀ ਕਰ ਰਹੇ ਹਨ।