ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਆਪਣੇ ਮੰਗੇਤਰ ਅਤੇ ਅਮਰੀਕੀ ਗਾਇਕ ਨਿਕ ਜੋਨਸ ਦੇ 26ਵੇਂ ਜਨਮਦਿਨ 'ਤੇ ਇਕ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ ਹੈ। ਇਸ ਸੈਲੀਬ੍ਰੇਸ਼ਨ ਦੀਆਂ ਖਾਸ ਤਸਵੀਰਾਂ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਲਈ ਸ਼ੇਅਰ ਕੀਤੀਆਂ। ਤਸਵੀਰ 'ਚ ਨਿਕ ਅਤੇ ਪ੍ਰਿਯੰਕਾ ਨਾਲ ਉਨ੍ਹਾਂ ਦੇ ਕਾਫੀ ਦੋਸਤ ਦਿਖਾਈ ਦੇ ਰਹੇ ਹਨ। ਉੱਥੇ ਹੀ ਨਿਕ ਦਾ ਭਰਾ ਜੋ ਜੋਨਾਸ ਅਤੇ ਉਸ ਦੀ ਮੰਗੇਤਰ ਸੋਫੀ ਟਰਨਰ ਨਜ਼ਰ ਰਹੀ ਹੈ।
ਤੁਹਾਨੂੰ ਦੱਸ ਦੇਈਏ 16 ਸਤੰਬਰ ਨੂੰ ਨਿਕ 26 ਸਾਲਾਂ ਦੇ ਹੋ ਗਏ ਹਨ। 18 ਜੁਲਾਈ ਨੂੰ ਪ੍ਰਿਯੰਕਾ ਦੇ ਜਨਮਦਿਨ 'ਤੇ ਜਿੱਥੇ ਨਿਕ ਨੇ ਸਾਰਾ ਦਿਨ ਉਸ ਨਾਲ ਸੈਲੀਬ੍ਰੇਟ ਕੀਤਾ, ਉੱਥੇ ਹੀ ਨਿਕ ਦੇ ਜਨਮਦਿਨ ਦੀ ਤਸਵੀਰ ਤੋਂ ਬਾਅਦ ਇਹ ਸਾਫ ਹੈ ਕਿ ਨਿਕ ਦੇ ਜਨਮਦਿਨ ਨੂੰ ਸਪੈਸ਼ਲ ਅਤੇ ਯਾਦਗਾਰ ਬਣਾਉਣ ਲਈ ਪ੍ਰਿਯੰਕਾ ਕੋਈ ਕਮੀ ਨਹੀਂ ਛੱਡਣ ਵਾਲੀ ਹੈ।
ਪ੍ਰਿਯੰਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਨਿਕ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਜਿੱਥੇ ਨਿਕ ਪਹਿਲਾਂ ਕਲੀਨ ਸ਼ੇਵ 'ਚ ਨਜ਼ਰ ਆਉਂਦੇ ਸਨ, ਉੱਥੇ ਹੀ ਇਨ੍ਹਾਂ ਲੇਟੈਸਟ ਤਸਵੀਰਾਂ 'ਚ ਨਿਕ ਦੇ ਚਿਹਰੇ 'ਤੇ ਮੁੱਛ ਦਿਖਾਈ ਦੇ ਰਹੀ ਹੈ।