FacebookTwitterg+Mail

ਪੁਰਾਣੀ ਵੀਡੀਓ ਨਾਲ ਪ੍ਰਿਯੰਕਾ ਚਰਚਾ 'ਚ, ਛੇੜਖਾਨੀ ਕਰਨ ਵਾਲੇ ਦੇ ਥੱਪੜ ਮਾਰਨ ਦੀ ਦਿੱਤੀ ਸਲਾਹ

priyanka chopra
24 September, 2018 03:59:37 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਇਕ ਪੁਰਾਣੀ ਵੀਡੀਓ ਅੱਜਕਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪ੍ਰਿਯੰਕਾ ਇਕ ਸਵਾਲ ਦਾ ਕਰਾਰਾ ਜਵਾਬ ਦੇ ਰਹੀ ਹੈ। ਇਸ ਪੁਰਾਣੀ ਵੀਡੀਓ 'ਚ ਪ੍ਰਿਯੰਕਾ ਕੁੜੀਆਂ ਨੂੰ ਸਲਾਹ ਦੇ ਰਹੀ ਹੈ ਕਿ ਜੇਕਰ ਕੋਈ ਉਨ੍ਹਾਂ ਨੂੰ ਛੇੜੇ ਜਾਂ ਪਰੇਸ਼ਾਨ ਕਰੇ ਤਾਂ ਉਸ ਦੇ ਜ਼ੋਰਦਾਰ ਥੱਪੜ ਮਾਰ ਦੇਣਾ ਚਾਹੀਦਾ ਹੈ। ਦਰਅਸਲ ਇਸ ਈਵੈਂਟ 'ਚ ਪ੍ਰਿਯੰਕਾ ਤੋਂ ਸਵਾਲ ਕੀਤਾ ਗਿਆ ਸੀ ਕਿ ਜਦੋਂ ਕੋਈ ਆਦਮੀ ਕਿਸੇ ਔਰਤ 'ਤੇ ਹੱਥ ਚੁੱਕਦਾ ਹੈ ਤਾਂ ਉਸ ਨੂੰ ਕ੍ਰਾਈਮ ਕਿਉਂ ਕਿਹਾ ਜਾਂਦਾ ਹੈ, ਜਦਕਿ ਦੂਜੇ ਪਾਸੇ ਜੇਕਰ ਕੋਈ ਕੁੜੀ ਛੇੜਖਾਨੀ ਕਰਨ ਵਾਲੇ ਨੂੰ ਥੱਪੜ ਮਾਰਦੀ ਹੈ ਤਾਂ ਉਦੋਂ ਕੋਈ ਵਿਰੋਧ ਕਿਉਂ ਨਹੀਂ ਹੁੰਦਾ? ਇਸ ਸਵਾਲ 'ਤੇ ਪਹਿਲਾ ਤਾਂ ਪ੍ਰਿਯੰਕਾ ਹੱਸ ਪੈਂਦੀ ਹੈ ਪਰ ਬਾਅਦ 'ਚ ਇਸ ਦਾ ਜਵਾਬ ਵੀ ਦਿੰਦੀ ਹੈ।

ਉਹ ਕਹਿੰਦੀ ਹੈ ਕਿ ਕੋਈ ਵੀ ਇੱਥੇ ਇਹ ਨਹੀਂ ਕਹਿ ਰਿਹਾ ਕਿ ਔਰਤ ਤੇ ਮਰਦ ਬਰਾਬਰ ਹਨ। ਅਸੀਂ ਸਭ ਜਾਣਦੇ ਹਾਂ ਕਿ ਦੋਹਾਂ ਦੀ ਸਰੀਰਕ ਬਨਾਵਟ 'ਚ ਫਰਕ ਹੈ ਪਰ ਇੱਥੇ ਗੱਲ ਇਹ ਹੈ ਕਿ ਜਦੋਂ ਕੋਈ ਆਦਮੀ ਕਿਸੇ ਕੰਪਨੀ ਦਾ ਸੀ. ਈ. ਓ. ਬਣਦਾ ਹੈ ਤਾਂ ਕੋਈ ਨਹੀਂ ਪੁੱਛਦਾ ਕਿ ਤੁਸੀਂ ਬੱਚਿਆਂ ਨਾਲ ਨੌਕਰੀ ਕਿਵੇਂ ਸੰਭਾਲਦੇ ਹੋ ਪਰ ਜਦੋਂ ਕਿਸੇ ਔਰਤ 'ਤੇ ਇਹੀ ਜਿੰਮੇਵਾਰੀ ਆਉਂਦੀ ਹੈ ਤਾਂ ਸਭ ਸਵਾਲ ਕਰਨ ਲੱਗ ਜਾਂਦੇ ਹਨ। ਇਸ ਤੋਂ ਬਾਅਦ ਪ੍ਰਿਯੰਕਾ ਕਹਿੰਦੀ ਹੈ ਕਿ ਬਰਾਬਰੀ ਦੀ ਗੱਲ ਦਾ ਮਤਲਬ ਇਹ ਨਹੀਂ ਕਿ ਸਾਨੂੰ ਵੀ ਸਰੀਰਕ ਤੌਰ 'ਤੇ ਮਰਦਾਂ ਜਿੰਨਾ ਤਾਕਤਵਰ ਬਣਨਾ ਹੈ, ਬਜਾਏ ਇਸ ਦੇ ਔਰਤਾਂ ਨੂੰ ਵੀ ਇੱਕੋ ਜਿਹੇ ਮੌਕੇ ਤੇ ਇੱਕੋ ਨਜ਼ਰ ਨਾਲ ਦੇਖਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਇਸ ਈਵੈਂਟ 'ਤੇ ਬਾਲੀਵੁੱਡ ਦੀ ਇਸ ਬਿੰਦਾਸ ਅਦਾਕਾਰਾ ਨੇ ਕਿਹਾ ਕਿ ਜੇਕਰ ਕਿਸੇ ਕੁੜੀ ਨੂੰ ਕੋਈ ਛੇੜਦਾ ਹੈ ਤਾਂ ਉਸ ਨੂੰ ਉਸ ਦੇ ਥੱਪੜ ਮਾਰ ਦੇਣਾ ਚਾਹੀਦਾ ਹੈ।


Tags: Priyanka ChopraOld VideoStatementViralHollywood Celebrity

Edited By

Chanda Verma

Chanda Verma is News Editor at Jagbani.