FacebookTwitterg+Mail

ਵਿਆਹ ਨਹੀਂ ਇਹ ਹੈ ਪ੍ਰਿਯੰਕਾ-ਨਿਕ ਦੀ ਜੋਧਪੁਰ ਯਾਤਰਾ ਦਾ ਅਸਲੀ ਸੱਚ, ਸਬੂਤ ਬਣੀਆਂ ਇਹ ਤਸਵੀਰਾਂ

priyanka chopra
04 October, 2018 04:39:28 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਰੋਕਾ ਅਤੇ ਮੰਗਣੀ ਤੋਂ ਬਾਅਦ ਅਕਸਰ ਇਕ-ਦੂਜੇ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆ ਰਹੇ ਹਨ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਪਰ ਹੁਣ ਇਸ ਵਿਚਕਾਰ ਇਹ ਦੋਵੇਂ ਜੋਧਪੁਰ ਇਕੱਠੇ ਦਿਖੇ।

Punjabi Bollywood Tadka

ਇਸ ਤੋਂ ਬਾਅਦ ਖਬਰ ਆਉਣ ਲੱਗੀ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਜੋਧਪੁਰ 'ਚ ਰਾਇਲ ਵੈਡਿੰਗ ਕਰਨ ਵਾਲੇ ਹਨ ਅਤੇ ਇਸ ਲਈ ਉਹ ਜੋਧਪੁਰ ਪਹੁੰਚੇ ਹਨ ਪਰ ਹੁਣ ਇਸ ਦੇ ਪਿੱਛੇ ਦਾ ਸੱਚ ਸਾਹਮਣੇ ਆ ਗਿਆ ਹੈ।

Punjabi Bollywood Tadka

ਦਰਅਸਲ ਇਹ ਦੋਵੇਂ ਰਾਇਲ ਵੈਡਿੰਗ ਲਈ ਨਹੀਂ ਬਲਕਿ ਆਪਣੀ ਇਕ ਕਰੀਬੀ ਦੋਸਤ ਦੇ ਪਤੀ ਦਾ ਜਨਮਦਿਨ ਸੈਲੀਬ੍ਰੇਟ ਕਰਨ ਪਹੁੰਚੇ ਸਨ। ਪ੍ਰਿਯੰਕਾ ਨੇ ਇਸ ਮੌਕੇ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਖਬਰ ਮੁਤਾਬਕ ਬੀਤੇ ਦਿਨ ਪ੍ਰਿਯੰਕਾ ਨੇ ਮੰਗੇਤਰ ਨਿਕ ਜੋਨਸ ਨਾਲ ਆਪਣੀ ਕਰੀਬੀ ਦੋਸਤ ਤਮੰਨਾ ਦੱਤ ਦੇ ਪਤੀ ਸੁਦੀਪ ਦੱਤ ਦਾ ਜਨਮਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ।

Tags: Priyanka ChopraFianceNick JonasJodhpurTripBirthday Party

Edited By

Chanda Verma

Chanda Verma is News Editor at Jagbani.