FacebookTwitterg+Mail

ਮੇਗਨ ਮਾਰਕਲ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ : ਪ੍ਰਿਯੰਕਾ ਚੋਪੜਾ

priyanka chopra
20 October, 2018 06:50:05 PM

ਲਾਸ ਏਂਜਲਸ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਆਪਣੀ ਪਿਆਰੀ ਦੋਸਤ ਮੇਗਨ ਮਾਰਕਲ ਦੀ ਪ੍ਰੈਗਨੈਂਟ ਹੋਣ ਦੀ ਖਬਰ ਤੋਂ ਕਾਫੀ ਖੁਸ਼ ਹੈ। ਪ੍ਰਿਯੰਕਾ ਨੇ ਕਿਹਾ, ''ਉਮੀਦ ਹੈ ਕਿ ਪ੍ਰੈਗਨੈਂਸੀ ਦਾ ਇਹ ਦੌਰ ਡਚੇਸ ਆਫ ਸੁਸੇਕਸ ਲਈ ਸ਼ਾਨਦਾਰ ਹੋਵੇਗਾ''। ਲਾਸ ਵੇਗਾਸ 'ਚ ਜੇ. ਬੀ. ਐੱਲ ਫੈਸਟ ਦੌਰਾਨ ਪ੍ਰਿਯੰਕਾ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ, ''ਦੋਸਤ ਹੋਣ ਦੇ ਨਾਤੇ ਮੈਂ ਕਹਿ ਸਕਦੀ ਹਾਂ ਕਿ ਉਨ੍ਹਾਂ ਲਈ ਬਹੁਤ ਉਤਸ਼ਾਹਿਤ ਹਾਂ। ਮੇਰੇ ਵਿਚਾਰਾਂ ਮੁਤਾਬਕ ਇਹ ਹਰ ਮਹਿਲਾ ਦੇ ਜੀਵਨ 'ਚ ਇਕ ਨਵਾਂ ਦੌਰ ਹੁੰਦਾ ਹੈ ਅਤੇ ਉਮੀਦ ਹੈ ਕਿ ਇਹ ਬਹੁਤ ਸ਼ਾਨਦਾਰ ਹੋਵੇਗਾ ਕਿਉਂਕਿ ਉਹ ਵੀ ਅਜਿਹਾ ਹੀ ਚਾਹੁੰਦੀ ਹੈ''।

ਕਈ ਸਾਲਾ ਤੋਂ ਪ੍ਰਿਯੰਕਾ ਤੇ ਮਾਰਕਲ ਵਿਚਕਾਰ ਕਾਫੀ ਡੁੰਘੀ ਦੋਸਤੀ ਹੈ। ਮਈ 'ਚ ਜਦੋਂ ਮਾਰਕਲ ਦਾ ਇਗਲੈਂਡ 'ਚ ਪ੍ਰਿੰਸ ਹੈਰੀ ਨਾਲ ਵਿਆਹ ਹੋਇਆ ਤਾਂ ਪ੍ਰਿਯੰਕਾ ਸਮਾਰੋਹ 'ਚ ਮੌਜੂਦ ਸੀ। ਪਿਛਲੇ ਮਹੀਨੇ ਪ੍ਰਿਯੰਕਾ ਨੇ ਕਿਹਾ ਸੀ ਕਿ 'ਡਚੇਸ ਆਫ ਸੁਸੇਕਸ ਦੀ ਭੂਮਿਕਾ 'ਚ ਮਾਰਕਲ ਆਪਣੀ ਜ਼ਿੰਮੇਵਾਰੀਆਂ ਨੂੰ ਬਿਹਤਰ ਤਰੀਕੇ ਨਾਲ ਨਿਭਾਅ ਰਹੀ ਹੈ।


Tags: Priyanka Chopra Meghan Markle Pregnancy Prince Harry Excited Bollywood Actress

Edited By

Kapil Kumar

Kapil Kumar is News Editor at Jagbani.