FacebookTwitterg+Mail

OMG ਕੀ ਲਾਸ ਵੇਗਾਸ 'ਚ ਪ੍ਰਿਯੰਕਾ-ਨਿਕ ਨੇ ਕਰ ਲਈ ਸੀਕ੍ਰੇਟ ਵੈਡਿੰਗ? ਤਸਵੀਰ ਵਾਇਰਲ

priyanka chopra
23 October, 2018 12:36:20 PM

ਮੁੰਬਈ (ਬਿਊਰੋ)— ਇਕ ਪਾਸੇ ਜਿੱਥੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਅੰਦਾਜ਼ੇ ਲਗਾਏ ਜਾ ਰਹੇ ਹਨ, ਉੱਥੇ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਆਈ ਇਕ ਤਸਵੀਰ ਨੇ ਪ੍ਰਸ਼ੰਸਕਾਂ ਨੂੰ ਕੰਫਿਊਜ਼ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਦੋਹਾਂ ਦੀ ਇਕ ਅਜਿਹੀ ਹੀ ਤਸਵੀਰ ਵਾਇਰਲ ਹੋਈਆਂ, ਜਿਸ ਨੂੰ ਇਹ ਕਹਿ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਸ ਕਪਲ ਨੇ ਲਾਸ ਵੇਗਾਸ 'ਚ ਵਿਆਹ ਕਰ ਲਿਆ ਹੈ। ਇਰਾਨ ਅਭਿਨੇਤਾ ਐਸ਼ਲੇ ਬੇਂਸਨ ਨੇ ਇਸ ਤਸਵੀਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਪ੍ਰਿਯੰਕਾ ਦੇ ਹੱਥਾਂ 'ਚ ਲਾਲ ਗੁਲਾਬ ਫੜਿਆ ਹੋਇਆ ਹੈ ਅਤੇ ਉਨ੍ਹਾਂ ਦੇ ਸਿਰ 'ਤੇ ਇਕ ਖੂਬਸੂਰਤ ਕ੍ਰਾਊਨ ਹੈ।

Punjabi Bollywood Tadka
ਤਸਵੀਰ 'ਚ ਪ੍ਰਿਯੰਕਾ, ਨਿਕ ਦੇ ਕਾਫੀ ਕਰੀਬ ਨਜ਼ਰ ਆ ਰਹੀ ਹੈ। ਇਹ ਇਕ ਇੱਤੇਫਾਕ ਇਹ ਵੀ ਹੈ ਕਿ ਸਾਲ 2013 'ਚ ਇਹ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਪ੍ਰਿਯੰਕਾ ਨੇ ਕਿਹਾ ਸੀ ਕਿ ਉਹ ਲਾਸ ਵੇਗਾਸ ਦੇ ਕਿਸੇ ਚਰਚ 'ਚ ਵਿਆਹ ਕਰਨਾ ਚਾਹਵੇਗੀ। ਦੂਜੇ ਪਾਸੇ ਭਾਰਤ 'ਚ ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਅੰਦਾਜ਼ਿਆਂ ਦਾ ਸਿਲਸਿਲਾ ਜਾਰੀ ਹੈ। ਕੁਝ ਲੋਕ 2 ਦਸੰਬਰ ਨੂੰ ਪ੍ਰਿਯੰਕਾ ਨੇ ਰਾਜਸਥਾਨ 'ਚ ਵਿਆਹ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਵਿਆਹ 14-15 ਜਨਵਰੀ ਤੱਕ ਹੋ ਜਾਵੇਗਾ।


Tags: Priyanka Chopra Nick Jonas Secretly WeddingLas VegasHollywood Celebrity

Edited By

Chanda Verma

Chanda Verma is News Editor at Jagbani.