FacebookTwitterg+Mail

ਪ੍ਰਿਯੰਕਾ-ਨਿਕ ਜੋਨਸ ਦੇ ਵਿਆਹ ਲਈ 110 ਮਹਿਮਾਨਾਂ ਨੂੰ ਮਿਲਿਆ ਸੱਦਾ

priyanka chopra
26 October, 2018 09:18:01 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੀਆਂ ਖਬਰਾਂ ਚਰਚਾ 'ਚ ਹਨ। ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਦੋਵੇਂ 30 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਰਿਪੋਰਟਾਂ ਮੁਤਾਬਕ ਦੋਵੇਂ ਜੋਧਪੁਰ ਦੇ ਉਮੇਦ ਭਵਨ ਪੈਲੇਸ 'ਚ ਵਿਆਹ ਕਰਵਾਉਣਗੇ। ਵਿਆਹ ਦਾ ਫੰਕਸ਼ਨ 3 ਦਿਨ ਤੱਕ ਚੱਲੇਗਾ।


ਰਿਪੋਰਟਾਂ ਮੁਤਾਬਕ ਦੋਵਾਂ ਨੇ ਵਿਆਹ ਲਈ 110 ਮਹਿਮਾਨਾਂ ਨੂੰ ਸੱਦਾ ਦਿੱਤਾ ਹੈ। ਇਨ੍ਹਾਂ 110 ਲੋਕਾਂ 'ਚ ਦੋਵੇਂ ਆਪਣੇ ਪਰਿਵਾਰ ਦੇ ਲੋਕਾਂ ਅਤੇ ਕਰੀਬੀ ਦੋਸਤਾਂ ਨੂੰ ਸੱਦਾ ਦੇਣਗੇ। ਹਾਲਾਂਕਿ ਇਹ ਗੈਸਟ ਕੌਣ-ਕੌਣ ਹੋਣਗੇ, ਉਨ੍ਹਾਂ ਦੇ ਨਾਵਾਂ ਦਾ ਹਾਲੇ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਪ੍ਰਿਯੰਕਾ ਵਿਆਹ ਤੋਂ ਪਹਿਲਾਂ ਨਿਕ ਜੋਨਸ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਦੋਵਾਂ ਨੂੰ ਨਿਊੁਯਾਰਕ 'ਚ ਸਪੌਟ ਕੀਤਾ ਗਿਆ। ਦੋਵਾਂ ਨੇ ਲਗਭਗ ਇਕੋ ਜਿਹੇ ਕੱਪੜੇ ਪਹਿਨੇ ਹੋਏ ਸਨ।


Tags: Priyanka Chopra Nick Jonas Married Soon

Edited By

Sunita

Sunita is News Editor at Jagbani.