FacebookTwitterg+Mail

'ਬ੍ਰਾਈਡਲ ਸ਼ਾਵਰ ਪਾਰਟੀ' 'ਚ ਪ੍ਰਿਯੰਕਾ ਨੇ ਪਹਿਨੀ ਇੰਨੀ ਮਹਿੰਗੀ ਡਰੈੱਸ, ਕੀਮਤ ਉਡਾ ਦੇਵੇਗੀ ਹੋਸ਼

priyanka chopra
29 October, 2018 03:41:21 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਬਹੁਤ ਜਲਜ ਬਾਲੀਵੁੱਡ ਦੀਆਂ ਮਸ਼ਹੂਰ ਹਸੀਨਾਵਾਂ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਵਿਆਹ ਦੇ ਬੰਧਨ 'ਚ ਬੱਝ ਜਾਣਗੀਆਂ। ਜਾਣਕਾਰੀ ਮੁਤਾਬਕ ਪ੍ਰਿਯੰਕਾ ਚੋਪੜਾ ਦੇ ਵਿਆਹ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਿਯੰਕਾ, ਮੰਗੇਤਰ ਨਿਕ ਜੋਨਸ ਨਾਲ ਇਸੇ ਸਾਲ ਵਿਆਹ ਕਰ ਰਹੀ ਹੈ।

Punjabi Bollywood Tadka

ਬੀਤੇ ਦਿਨ ਨਿਊਯਾਰਕ 'ਚ ਪ੍ਰਿਯੰਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਕੀਤੀਆਂ ਗਈਆਂ, ਜਿਸ 'ਚ ਉਨ੍ਹਾਂ ਦੇ ਕਰੀਬੀ ਤੇ ਹਾਲੀਵੁੱਡ ਸਟਾਰਸ ਮੌਜੂਦ ਰਹੇ। ਰਸਮਾਂ ਦੌਰਾਨ ਪ੍ਰਿਯੰਕਾ ਨੇ ਵ੍ਹਾਈਟ ਕਲਰ ਦਾ ਗਾਉੂਨ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ। ਇਸ ਮੌਕੇ ਪ੍ਰਿਯੰਕਾ ਦੀ ਡਰੈੱਸ ਤੋਂ ਲੈ ਕੇ ਜੁੱਤੀ ਤੱਕ ਦੀ ਕੀਮਤ ਜਾਣ ਤੁਸੀਂ ਵੀ ਹੈਰਾਨ ਹੋ ਜਾਓਗੇ।

Punjabi Bollywood Tadka

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਦੇ ਇਸ ਹੌਟ ਲੁੱਕ ਦੀ ਕੀਮਤ 4.3 ਲੱਖ ਭਾਵ 4 ਲੱਖ 30 ਹਜ਼ਾਰ ਹੈ, ਜੋ ਇਕ ਆਮ ਵਿਅਕਤੀ ਲਈ ਬਹੁਤ ਵੱਡੀ ਰਕਮ ਹੈ।


Tags: Priyanka Chopra Dress CostNick Jonas Bridal Shower Party MarriageBollywood Actress

Edited By

Chanda Verma

Chanda Verma is News Editor at Jagbani.