FacebookTwitterg+Mail

Koffee With Karan 6 : ਪ੍ਰਿਯੰਕਾ-ਨਿਕ ਬਣਨਗੇ ਕਰਨ ਜੌਹਰ ਦੇ ਅਗਲੇ ਮਹਿਮਾਨ

priyanka chopra
31 October, 2018 02:02:04 PM

ਮੁੰਬਈ (ਬਿਊਰੋ)— ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਨ ਵਾਲੇ ਹਨ। ਫਿਲਹਾਲ ਦੋਵੇਂ ਆਪਣੇ ਵਿਆਹ ਦੀਆਂ ਤਿਆਰੀਆਂ 'ਚ ਬਿਜ਼ੀ ਹਨ। ਬੀਤੇ ਦਿਨੀਂ ਪ੍ਰਿਯੰਕਾ ਨੇ ਵਿਆਹ ਤੋਂ ਪਹਿਲਾਂ ਨਿਊਯਾਰਕ 'ਚ ਬ੍ਰਾਈਡਲ ਸ਼ਾਵਰ ਪਾਰਟੀ ਰੱਖੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ। ਇਸ ਵਿਚਕਾਰ ਹੀ ਅਜਿਹੀ ਖਬਰ ਹੈ ਕਿ ਪ੍ਰਿਯੰਕਾ ਤੇ ਨਿਕ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਦੇ ਸੀਜ਼ਨ 6 'ਚ ਇਕੱਠੇ ਨਜ਼ਰ ਆ ਸਕਦੇ ਹਨ। ਜਾਣਕਾਰੀ ਮੁਤਾਬਕ ਦੋਹਾਂ ਨੂੰ ਸ਼ੋਅ 'ਚ ਬੁਲਾਉਣ ਦੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਕਰਨ ਜੌਹਰ ਦਾ ਇਹ ਚੈਟ ਸ਼ੋਅ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੇ ਪਹਿਲੇ ਐਪੀਸੋਡ 'ਚ ਤੁਸੀਂ ਦੀਪਿਕਾ ਤੇ ਆਲੀਆ ਨੂੰ ਇਕੱਠੇ ਦੇਖ ਚੁੱਕੇ ਹੋ।

ਉਝੰ ਤਾਂ ਪ੍ਰਿਯੰਕਾ-ਨਿਕ ਦੇ ਇਸ ਸ਼ੋਅ ਦਾ ਹਿੱਸਾ ਬਣਨ ਦੀ ਖਬਰ ਉਸ ਸਮੇਂ ਆ ਗਈ ਸੀ ਜਦੋਂ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ। ਮੰਨਿਆ ਜਾ ਰਿਹਾ ਸੀ ਕਿ ਦੋਵੇਂ ਪਹਿਲੇ ਐਪੀਸੋਡ 'ਚ ਦਿਖਾਈ ਦੇ ਸਕਦੇ ਹਨ। ਇਸ ਤੋਂ ਇਲਾਵਾ ਓਪਨਿੰਗ ਐਪੀਸੋਡ ਲਈ ਵਿਰਾਟ ਅਨੁਸ਼ਕਾ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਫਿਰ ਅਜਿਹਾ ਨਹੀਂ ਹੋਇਆ ਅਤੇ ਦੀਪਿਕਾ-ਆਲੀਆ ਦੀ ਜੋੜੀ ਨੇ ਕਰਨ ਜੌਹਰ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਫੈਨਜ਼ ਲਈ ਦੋਹਾਂ ਨੂੰ ਇਕੱਠੇ ਕਰਨ ਜੌਹਰ ਦੇ ਸ਼ੋਅ 'ਚ ਦੇਖਣਾ ਕਾਫੀ ਮਜ਼ੇਦਾਰ ਰਹੇਗਾ।


Tags: Priyanka Chopra Nick Jonas Karan Johar Koffee with Karan Guest Tv Show

Edited By

Kapil Kumar

Kapil Kumar is News Editor at Jagbani.