FacebookTwitterg+Mail

ਬ੍ਰਾਈਡਲ ਸ਼ਾਵਰ ਤੋਂ ਬਾਅਦ ਪ੍ਰਿਯੰਕਾ ਕਰ ਰਹੀ ਹੈ 'Bachelorette' ਪਾਰਟੀ ਦੀ ਤਿਆਰੀ

priyanka chopra
04 November, 2018 07:17:20 PM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵਾਂ ਦਾ ਵਿਆਹ ਭਾਰਤ ਦੇ ਰਾਜਸਥਾਨ 'ਚ ਹਿੰਦੂ ਰੀਤਾਂ ਮੁਤਾਬਕ ਹੋਣਾ ਹੈ। ਹਾਲੇ ਵਿਆਹ ਦੀ ਤਾਰੀਖ ਦਾ ਐਲਾਨ ਤਾਂ ਨਹੀਂ ਹੋਇਆ ਪਰ ਦੇਸੀ ਗਰਲ ਨੇ ਰਸਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਦੇਸੀ ਗਰਲ ਵਿਆਹ ਤੋਂ ਪਹਿਲਾਂ ਖੂਬ ਜਸ਼ਨ ਕਰਦੀ ਨਜ਼ਰ ਆ ਰਹੀ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਦੇਸੀ ਗਰਲ ਨੇ ਬ੍ਰਾਈਡਲ ਸ਼ਾਵਰ ਨਿਊਯਾਰਕ 'ਚ ਕੀਤਾ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸਨ। ਇਸ ਤੋਂ ਬਾਅਦ ਹੁਣ ਪ੍ਰਿਅੰਕਾ ਆਪਣੀ ਬੈਚਲਰ ਪਾਰਟੀ ਕਰਦੀ ਨਜ਼ਰ ਆਈ। ਇਸ ਦੀਆਂ ਤਸਵੀਰਾਂ ਵੀ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

 

 
 
 
 
 
 
 
 
 
 
 
 
 
 

#BacheloretteVibes

A post shared by Priyanka Chopra (@priyankachopra) on Nov 3, 2018 at 5:44am PDT

ਦੱਸ ਦੇਈਏ ਕਿ ਪ੍ਰਿਅੰਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਬੈਚਲਰੇਟਵਾਈਬਸ''। ਸਾਹਮਣੇ ਆਈ ਤਸਵੀਰ 'ਚ ਪੀਸੀ ਕਾਫੀ ਖੁਸ਼ ਲੱਗ ਰਹੀ ਹੈ। ਪ੍ਰਿਅੰਕਾ ਪਾਰਟੀ ਕਰ ਰਹੀ ਹੈ ਇਹ ਖਬਰ ਪੱਕੀ ਹੈ ਪਰ ਇਸ 'ਚ ਕੌਣ ਆ ਰਿਹਾ ਹੈ ਤੇ ਪਾਰਟੀ ਕਿੱਥੇ ਹੋ ਰਹੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੇਖਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਪ੍ਰਿਅੰਕਾ ਆਪਣੀ ਪਾਰਟੀ ਦੀਆਂ ਤਸਵੀਰਾਂ ਕਦੋਂ ਫੈਨਜ਼ ਨਾਲ ਸ਼ੇਅਰ ਕਰਦੀ ਹੈ।

 


Tags: Priyanka Chopra Instagram Bachelorette Party Nick Jonas Marriage Bollywood Celebrity

About The Author

sunita

sunita is content editor at Punjab Kesari