FacebookTwitterg+Mail

ਪ੍ਰਿਯੰਕਾ ਦੀ ਦੀਵਾਲੀ ਡਰੈੱਸ ਦੀ ਕੀਮਤ ਜਾਣ ਲੱਗੇਗਾ ਝਟਕਾ

priyanka chopra
10 November, 2018 09:58:56 AM

ਮੁੰਬਈ (ਬਿਊਰੋ)— ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਉਨ੍ਹਾਂ ਦੇ ਕੱਪੜਿਆਂ ਦੀਆਂ ਕੀਮਤਾਂ ਵੀ ਸੁਰਖੀਆਂ 'ਚ ਬਣੀਆਂ ਰਹਿੰਦੀਆਂ ਹਨ। ਦੀਵਾਲੀ ਦੇ ਖਾਸ ਮੌਕੇ 'ਤੇ ਪ੍ਰਿਯੰਕਾ ਚੋਪੜਾ ਨੇ ਯੈਲੋ ਰੰਗ ਦੀ ਡਰੈੱਸ ਪਾਈ ਸੀ, ਜਿਸ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਸੂਤਰਾਂ ਮੁਤਾਬਕ, ਅਨੀਤਾ ਡੋਂਗਰੇ ਦੁਆਰਾ ਤਿਆਰ ਕੀਤੀ ਗਈ ਪ੍ਰਿਯੰਕਾ ਦੀ ਇਹ ਡਰੈੱਸ ਡੇਢ ਲੱਖ ਰੁਪਏ ਦੀ ਸੀ, ਜਦੋਂਕਿ ਉਸ ਨੇ ਜਿਹੜੀ ਜੁੱਤੀ ਵੇਅਰ ਕੀਤੀ ਸੀ, ਉਸ ਦੀ ਕੀਮਤ 3,290 ਰੁਪਏ ਹੈ। ਹੁਣ ਤੁਸੀ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਦੀਵਾਲੀ ਦੇ ਮੌਕੇ 'ਤ ਪ੍ਰਿਯੰਕਾ ਨੇ ਇੰਨੇ ਕੀਮਤੀ ਕੱਪੜੇ ਪਾਏ ਹਨ ਤਾਂ ਆਪਣੇ ਵਿਆਹ 'ਤੇ ਉਹ ਕਿੰਨੇ ਮਹਿੰਗੇ ਕੱਪੜੇ ਪਾ ਸਕਦੀ ਹੈ।

Punjabi Bollywood Tadka
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪ੍ਰਿਯੰਕਾ ਪ੍ਰੇਮੀ ਨਿੱਕ ਜੋਨਸ ਨਾਲ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਕਰੀਬੀ ਦੋਸਤਾਂ ਨਾਲ ਐਸਟਰਡਮ 'ਚ ਬੈਚਲਰੇਟ ਪਾਰਟੀ ਸੈਲੀਬ੍ਰੇਟ ਕੀਤੀ ਸੀ, ਜਿਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

Punjabi Bollywood Tadka
ਦੱਸਣਯੋਗ ਹੈ ਕਿ ਪ੍ਰਿਯੰਕਾ ਅਤੇ ਨਿੱਕ ਦੇ ਵਿਆਹ ਦੀ ਤਾਰੀਖ ਦਾ ਹਾਲੇ ਤੱਕ ਕੋਈ ਐਲਾਨ ਨਹੀਂ ਹੋਇਆ ਹੈ ਪਰ ਉਮੀਦ ਲਾਈ ਜਾ ਰਹੀ ਹੈ ਕਿ ਦੋਵੇਂ ਜੈਪੁਰ 'ਚ ਦਸੰਬਰ ਦੇ ਪਹਿਲੇ ਹਫਤੇ 'ਚ ਵਿਆਹ ਕਰ ਸਕਦੇ ਹਨ।

Punjabi Bollywood Tadka


Tags: Priyanka Chopra Nick Jonas Yellow Dress Instagram Celebrated Diwali Bollywood Celebrity

About The Author

sunita

sunita is content editor at Punjab Kesari