FacebookTwitterg+Mail

ਵਿਆਹ ਦੀਆਂ ਤਿਆਰੀਆਂ ਵਿਚਾਲੇ ਛੱਡ ਫਿਲਮ ਦੀ ਸ਼ੂਟਿੰਗ 'ਚ ਪੁੱਜੀ ਪ੍ਰਿਯੰਕਾ

priyanka chopra
17 November, 2018 11:52:14 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ ਪਰ ਇਸ ਤੋਂ ਇਲਾਵਾ ਅੱਜਕਲ ਉਹ ਦਿੱਲੀ 'ਚ ਆਪਣੀ ਫਿਲਮ 'ਦਿ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ ਵੀ ਕਰ ਰਹੀ ਹੈ।

Punjabi Bollywood Tadka

ਦਿੱਲੀ ਦੀ ਜਾਮਾ ਮਸਜਿਦ ਤੋਂ ਸੈਲਫੀ ਕੁਈਨ ਪ੍ਰਿਯੰਕਾ ਚੋਪੜਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਹੋ ਕਾਫੀ ਖੁਸ਼ ਤੇ ਖੂਬਸੂਰਤ ਨਜ਼ਰ ਆ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸ ਦੇਈਏ ਕਿ ਕੈਮਰੇ ਦੇ ਸਾਹਮਣੇ ਮੁਸਕਰਾਉਂਦੀ ਪ੍ਰਿਯੰਕਾ ਚੋਪੜਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦਿੱਲੀ 'ਚ ਫਿਲਮ ਦੀ ਸ਼ੂਟਿੰਗ ਤੇ ਮਸਤੀ ਕਰਨ ਦੌਰਾਨ ਪ੍ਰਿਯੰਕਾ ਫਿਲਮ ਦੀ ਨਿਰਦੇਸ਼ਕ ਸ਼ੋਨਾਲੀ ਘੋਸ਼ ਨਾਲ ਕੁਝ ਇਸ ਤਰ੍ਹਾਂ ਨਜ਼ਰ ਆਈ। ਇਸ ਤੋਂ ਪਹਿਲਾਂ ਪ੍ਰਿਯੰਕਾ ਤੇ ਫਰਹਾਨ ਅਖਤਰ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਦਿੱਲੀ ਦੇ ਪ੍ਰਦੂਸ਼ਣ ਤੋਂ ਬਚਣ ਲਈ ਉਨ੍ਹਾਂ ਮਾਸਕ ਪਾਏ ਹੋਏ ਸਨ।


Tags: Priyanka Chopra Nick Jonas Wedding The Sky Is Pink Delhi Instagram

About The Author

sunita

sunita is content editor at Punjab Kesari