FacebookTwitterg+Mail

Pics : ਵਿਆਹ ਤੋਂ ਪਹਿਲਾਂ ਸੈਲੀਬ੍ਰੇਸ਼ਨ ਕਰਦੇ ਨਜ਼ਰ ਆਏ ਨਿਕ-ਪ੍ਰਿਯੰਕਾ

priyanka chopra
25 November, 2018 03:34:38 PM

ਮੁੰਬਈ (ਬਿਊਰੋ)- ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਜਲਦ ਹੀ ਆਪਣੇ ਮੰਗੇਤਰ ਨਿਕ ਜੋਨਸ ਨਾਲ ਵਿਆਹ ਦੇ ਬੰਧਨ 'ਚ ਬੱਝਨ ਵਾਲੀ ਹੈ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ, ਹਾਲਾਂਕਿ ਪ੍ਰਿਯੰਕਾ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਸ਼ੂਟਿੰਗ 'ਚ ਕਾਫੀ ਬਿਜ਼ੀ ਹੈ।

Punjabi Bollywood Tadka
ਅਜਿਹੇ 'ਚ ਪ੍ਰਿਯੰਕਾ ਨੇ ਆਪਣੀ ਆਗਾਮੀ ਫਿਲਮ 'ਦਿ ਸਕਾਈ ਇਜ਼ ਪਿੰਕ' ਦੇ ਸੈੱਟ 'ਤੇ ਵਿਆਹ ਤੋਂ ਪਹਿਲਾਂ ਸੈਲੀਬ੍ਰੇਸ਼ਨ ਕੀਤਾ। ਇਸ ਦੌਰਾਨ ਨਿਕ ਵੀ ਫਿਲਮ ਸੈੱਟ 'ਤੇ ਨਜ਼ਰ ਆਇਆ। ਦੋਹਾਂ ਨੇ ਫਿਲਮ ਦੀ ਪੂਰੀ ਟੀਮ ਨਾਲ ਮਿਲ ਕੇ ਕੇਕ ਕੱਟ ਕੇ ਜਸ਼ਨ ਮਨਾਇਆ ਤੇ ਖੂਬ ਮਸਤੀ ਕੀਤੀ।

Punjabi Bollywood Tadka
ਫਿਲਮ ਦੇ ਸੈੱਟ ਤੋਂ ਸਾਹਮਣੇ ਆਈਆਂ ਸੈਲੀਬ੍ਰੇਸ਼ਨ ਦੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਸਿਧਾਰਥ ਰਾਏ ਕਪੂਰ ਅਤੇ ਪ੍ਰਿਯੰਕਾ ਚੋਪੜਾ ਦੇ ਭਰਾ ਨੂੰ ਦੇਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਫਿਲਮ ਦੀ ਸ਼ੂਟਿੰਗ ਇਸ ਸਮੇਂ ਦਿੱਲੀ 'ਚ ਚੱਲ ਰਹੀ ਹੈ। ਉੱਥੇ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood TadkaPunjabi Bollywood Tadka


Tags: Priyanka Chopra Nick Jonas Marriage The Sky Is Pink Viral Bollywood Actress

Edited By

Kapil Kumar

Kapil Kumar is News Editor at Jagbani.