FacebookTwitterg+Mail

ਪ੍ਰਿਅੰਕਾ ਦੇ ਵਿਆਹ ਲਈ ਜੋਧਪੁਰ ਪਹੁੰਚਿਆ ਅੰਬਾਨੀ ਪਰਿਵਾਰ, ਦੇਖੋ ਤਸਵੀਰਾਂ

priyanka chopra
01 December, 2018 09:31:38 AM

ਮੁੰਬਈ (ਬਿਊਰੋ)— ਬਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਅੱਜ ਆਪਣੇ ਮੰਗੇਤਰ ਨਿੱਕ ਜੋਨਸ ਨਾਲ ਕੈਥਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਇਸ ਗਰੈਂਡ ਵੈਂਡਿਗ 'ਚ ਸ਼ਾਮਿਲ ਹੋਣ ਲਈ ਦੇਸ਼ ਦੇ ਸਭ ਤੋਂ ਵੱਡੇ ਬਿੱਜਨਸਮੈਨ ਮੁਕੇਸ਼ ਅੰਬਾਨੀ ਆਪਣੀ ਪੂਰੇ ਪਰਿਵਾਰ ਨਾਲ ਸ਼ੁੱਕਰਵਾਰ ਰਾਤ ਜੋਧਪੁਰ ਪੁੱਜੇ।
Punjabi Bollywood Tadka
ਇਸ ਦੌਰਾਨ ਉਨ੍ਹਾਂ ਨਾਲ ਪਤਨੀ ਨੀਤਾ ਅੰਬਾਨੀ, ਧੀ ਈਸ਼ਾ ਅੰਬਾਨੀ ਅਤੇ ਬੇਟੇ ਅਨੰਤ ਅੰਬਾਨੀ ਨਜ਼ਰ ਆਏ ਪਰ ਖਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਅੰਬਾਨੀ ਪਰਿਵਾਰ ਨਾਲ ਉਨ੍ਹਾਂ ਦੇ ਬੇਟੇ ਅਨੰਤ ਦੀ ਗਰਲਫਰੈਂਡ ਰਾਧਿਕਾ ਮਰਚੇਂਟ ਵੀ ਨਜ਼ਰ ਆਈ।
Punjabi Bollywood Tadka
ਪ੍ਰਿਅੰਕਾ ਅਤੇ ਨਿੱਕ ਦਾ ਪੂਰਾ ਪਰਿਵਾਰ ਵੀਰਵਾਰ ਨੂੰ ਹੀ ਉਮੇਦ ਭਵਨ ਪਹੁੰਚ ਗਏ ਸਨ ਇਸ ਤੋਂ ਬਾਅਦ ਤੋਂ ਹੀ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਅਨੰਤ ਦੀ ਗਰਲਫਰੈਂਡ ਰਾਧਿਕਾ ਮਰਚੇਂਟ ਇਸ ਤਰ੍ਹਾਂ ਅੰਬਾਨੀ ਪਰਿਵਾਰ ਨਾਲ ਕਿਸੇ ਸਮਾਗਮ ਵਿਚ ਪਹੁੰਚੀ ਹੈ।
Punjabi Bollywood Tadka
ਦੱਸ ਦੇਈਏ ਕਿ ਪ੍ਰਿਅੰਕਾ ਅਤੇ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਕਾਫ਼ੀ ਵਧੀਆ ਦੋਸਤ ਹਨ। ਪ੍ਰਿਅੰਕਾ ਦੇ ਪਰੀ ਵੈਡਿੰਗ ੈਸੈਲੀਬ੍ਰੇਸ਼ਨ ਵਿਚ ਈਸ਼ਾ ਉਨ੍ਹਾਂ ਨਾਲ ਮਸਤੀ ਕਰਦੀ ਦਿਖਾਈ ਦਿੱਤੀ ਸੀ।
Punjabi Bollywood Tadka
ਇਸ ਦੌਰਾਨ ਈਸ਼ਾ ਟ੍ਰੈਡੀਸ਼ਨਲ ਲੁੱਕ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਦੱਸ ਦੇਈਏ ਕਿ ਈਸ਼ਾ ਅੰਬਾਨੀ ਦਾ ਵਿਆਹ 12 ਦਸੰਬਰ ਨੂੰ ਹੋਣ ਵਾਲਾ ਹੈ।
Punjabi Bollywood Tadka
ਪ੍ਰਿਅੰਕਾ ਦੇ ਵਿਆਹ ਦੀ ਗੱਲ ਕਰੀਏ ਤਾਂ ਵੈਸਟਰਨ ਵੈਡਿੰਗ ਤੋਂ ਬਾਅਦ 2 ਦਸੰਬਰ ਨੂੰ ਨਿੱਕ ਅਤੇ ਪ੍ਰਿਅੰਕਾ ਐਤਵਾਰ ਨੂੰ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕਰਨਗੇ।
Punjabi Bollywood Tadka
ਵਿਆਹ ਤੋਂ ਬਾਅਦ ਨਿੱਕ ਅਤੇ ਪ੍ਰਿਅੰਕਾ ਦਿੱਲੀ ਅਤੇ ਮੁੰਬਈ 'ਚ ਆਪਣੇ ਕਰੀਬੀਆਂ ਅਤੇ ਫਿਲਮ ਇੰਡਸਟਰੀ ਲਈ ਗਰੈਂਡ ਰਿਸੈਪਸ਼ਨ ਹੋਸਟ ਕਰਨਗੇ।
Punjabi Bollywood Tadka
ਚਾਰ ਦਿਨਾਂ ਤੱਕ ਚਲਣ ਵਾਲੀ ਇਸ ਗਰੈਂਡ ਵੈਡਿੰਗ ਵਿਚ ਕੁੱਲ ਮਿਲਾ ਕੇ 30 ਛੋਟੇ ਵੱਡੇ ਇਵੈਂਟ ਹੋਣਗੇ ਜਿਨ੍ਹਾਂ 'ਚ ਕਈ ਡਿਨਰ ਵੀ ਸ਼ਾਮਿਲ ਹਨ।
Punjabi Bollywood Tadka
ਦੱਸ ਦੇਈਏ ਕਿ ਟਾਮ ਪੈਲੇਸ ਤੋਂ ਲੈ ਕੇ ਮਿਊਜ਼ੀਅਮ ਆਮ ਜਨਤਾ ਲਈ ਚਾਰ ਦਿਨਾਂ ਤੱਕ ਬੰਦ ਰਹੇਗਾ।ਜੋਧਪੁਰ ਦੇ ਉਮੇਦ ਭਵਨ ਵਿਚ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਵਿਆਹ ਹੋਵੇਗਾ ਕੈਥਲਿਕ ਰੀਤੀ ਰਿਵਾਜ਼ਾਂ ਨਾਲ ਨਿਕ ਅਤੇ ਪ੍ਰਿਅੰਕਾ ਦਾ ਵਿਆਹ ਹੋਵੇਗਾ।
Punjabi Bollywood Tadka
ਇਸ ਤੋਂ ਬਾਅਦ ਇਕ ਛੋਟਾ ਜਿਹਾ ਬ੍ਰੇਕ ਹੋਵੇਗਾ। ਰਾਤ 9 ਵਜੇ ਤੋਂ 11 ਵਜੇ ਤੱਕ ਸਿੰਗਰ ਮਾਨਸੀ ਸਕਾਟ ਲਾਈਵ ਪਰਫਾਰਮ ਕਰੇਗੀ। ਇਸ ਤੋਂ ਬਾਅਦ ਪੋਸਟ ਵੈਡਿੰਗ ਪਾਰਟੀ ਹੋਵੇਗੀ। ਪ੍ਰਿਅੰਕਾ ਅਤੇ ਨਿੱਕ ਕੱਲ ਯਾਨੀ 2 ਦੰਸਬਰ ਨੂੰ ਭਾਰਤੀ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਨਗੇ।
Punjabi Bollywood Tadka
ਵਿਆਹ ਵਿਚ ਸਿਰਫ 100 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਹੈ। ਨਿਕ ਅਤੇ ਪ੍ਰਿਅੰਕਾ ਦੇ ਵਿਆਹ ਤੋਂ ਬਾਅਦ ਬਹੁਤ ਜਲਦ ਈਸ਼ਾ ਅੰਬਾਨੀ ਦੇ ਵਿਆਹ ਦਾ ਜਸ਼ਨ ਵੀ ਸ਼ੁਰੂ ਹੋਣ ਵਾਲਾ ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਦੀ ਭੈਣ ਅਤੇ ਕਈ ਹੋਰ ਨਿੱਕ ਦੇ ਕਰੀਬੀ ਨਜ਼ਰ ਆਏ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka ChopraNick JonasweddingUmaid Bhawan PalaceMukesh AmbaniNita AmbaniIsha Ambani

About The Author

manju bala

manju bala is content editor at Punjab Kesari