FacebookTwitterg+Mail

45 ਦੀ ਉਮਰ 'ਚ ਪ੍ਰਿਯੰਕਾ ਚੋਪੜਾ ਹੋਵੇਗੀ ਸਿਆਸਤ 'ਚ ਦਾਖਲ

priyanka chopra
08 December, 2018 09:07:34 AM

ਜਲੰਧਰ (ਧਵਨ) : ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ, ਜੋ ਹਾਲ ਹੀ 'ਚ ਅਮਰੀਕਾ ਦੇ ਅਭਿਨੇਤਾ ਨਿਕ ਜੋਨਸ ਦੇ ਨਾਲ ਵਿਆਹ ਬੰਧਨ 'ਚ ਬੱਝੀ ਹੈ, ਉਹ 45 ਸਾਲ ਦੀ ਉਮਰ 'ਚ ਸਿਆਸਤ 'ਚ ਦਾਖਲ ਹੋ ਸਕਦੀ ਹੈ। ਇਹ ਦਾਅਵਾ ਮੰਨੇ-ਪ੍ਰਮੰਨੇ ਅੰਕ ਸ਼ਾਸਤਰੀ ਸੰਜੇ ਬੀ ਜੁਮਾਨੀ ਨੇ ਕੀਤਾ ਹੈ। ਜੁਮਾਨੀ ਨੇ 13 ਸਾਲ ਪਹਿਲਾਂ ਪ੍ਰਿਯੰਕਾ ਦੇ ਵਿਆਹ ਸਾਲ ਸਬੰਧੀ ਭਵਿੱਖਬਾਣੀ ਕਰ ਦਿੱਤੀ ਸੀ। ਉਸ ਸਮੇਂ ਜੁਮਾਨੀ ਨੇ ਕਿਹਾ ਸੀ ਕਿ ਪ੍ਰਿਯੰਕਾ ਦੇ ਜੀਵਨ 'ਚ 9 ਅੰਕ ਦੀ ਮਹੱਤਵਪੂਰਨ ਭੂਮਿਕਾ ਹੈ, ਜੋ ਉਨ੍ਹਾਂ ਦੇ ਜੀਵਨ 'ਚ ਮਹੱਤਵਪੂਰਨ ਤਬਦੀਲੀ ਲਿਆ ਸਕਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਿਯੰਕਾ ਦਾ ਜਨਮ 18 ਜੁਲਾਈ 1982 ਨੂੰ ਹੋਇਆ ਸੀ। ਉਹ 36ਵੇਂ ਸਾਲ 'ਚ ਵਿਆਹ ਬੰਧਨ 'ਚ ਬੱਝੀ, ਜਿਸ ਦਾ ਜੋੜ 9 ਅੰਕ ਬਣਦਾ ਹੈ। ਉਨ੍ਹਾਂ ਕਿਹਾ ਕਿ 2006 'ਚ ਹੀ ਉਨ੍ਹਾਂ ਨੇ ਪ੍ਰਿਯੰਕਾ ਦੇ ਵਿਆਹ ਬੰਧਨ 'ਚ ਬੱਝਣ ਦੀ ਗੱਲ ਕਹਿ ਦਿੱਤੀ ਸੀ। ਉਨ੍ਹਾਂ ਕਿਹਾ ਕਿ 9 ਅੰਕ ਦਾ ਮਾਲਕ ਮੰਗਲ ਗ੍ਰਹਿ ਹੈ, ਜੋ ਕਿ ਅਗਨੀ ਦੀ ਪ੍ਰਧਾਨਤਾ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ। ਮੰਗਲ ਉਨ੍ਹਾਂ ਨੂੰ ਅੱਗੇ ਆ ਕੇ ਕੰਮ ਕਰਨ ਦੀ ਸ਼ਕਤੀ ਦਿੰਦਾ ਹੈ। ਅਜਿਹੇ ਲੋਕ ਕਦੇ ਵੀ ਜੀਵਨ 'ਚ ਦੂਸਰੇ ਜਾਂ ਤੀਸਰੇ ਨੰਬਰ 'ਤੇ ਰਹਿ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ ਹਨ। ਇਸ ਲਈ ਪ੍ਰਿਯੰਕਾ ਮਹਿਲਾ ਅਭਿਨੇਤਰੀਆਂ 'ਚ ਟੌਪ 'ਤੇ ਰਹੀ। ਉਨ੍ਹਾਂ ਦੇ ਅੰਡਰ ਮੰਗਲ ਦੀ ਵਿਸ਼ੇਸ਼ ਊਰਜਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਜਦੋਂ 18 ਸਾਲ ਦੀ ਉਮਰ 'ਚ ਮਿਸ ਵਰਲਡ ਬਣੀ ਸੀ ਤਾਂ ਉਸ ਦੀ ਉਮਰ ਦਾ ਕੁੱਲ ਜੋੜ ਵੀ 9 ਅੰਕ ਬਣਦਾ ਸੀ। ਉਨ੍ਹਾਂ ਕਿਹਾ ਕਿ 45 ਸਾਲ ਦੀ ਉਮਰ 'ਚ ਪ੍ਰਿਯੰਕਾ ਸਿਆਸਤ 'ਚ ਦਿਲਚਸਪੀ ਦਿਖਾਉਣਾ ਸ਼ੁਰੂ ਕਰ ਦੇਵੇਗੀ ਤੇ ਰਾਜਨੀਤੀ 'ਚ ਆਉਣ ਤੋਂ ਬਾਅਦ ਉਹ ਸਫਲ ਵੀ ਹੋਵੇਗੀ।


Tags: Priyanka Chopra Nick Jonas Newlywed Politics Social Media Christian and Traditional Hindu Ceremony

Edited By

Sunita

Sunita is News Editor at Jagbani.