FacebookTwitterg+Mail

ਬਾਲੀਵੁੱਡ ਦੀ ਇਹ ਹੌਟ ਅਦਾਕਾਰਾ ਹੈ ਪ੍ਰਿਯੰਕਾ ਚੋਪੜਾ ਦੀ ਵੱਡੀ ਫੈਨ

priyanka chopra and disha patani
20 May, 2018 11:54:40 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਕਿਹਾ ਹੈ ਕਿ ਉਹ ਪ੍ਰਿਯੰਕਾ ਚੋਪੜਾ ਦੀ ਬਹੁਤ ਵੱਡੀ ਫੈਨ ਹੈ। ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਫਿਲਮ 'ਭਾਰਤ' ਬਣਾ ਰਹੇ ਹਨ। ਫਿਲਮ ਵਿਚ ਸਲਮਾਨ ਖਾਨ, ਪ੍ਰਿਯੰਕਾ ਚੋਪੜਾ ਅਤੇ ਦਿਸ਼ਾ ਪਟਾਨੀ ਦੀ ਅਹਿਮ ਭੂਮਿਕਾ ਹੋਵੇਗੀ। ਇਹ ਫਿਲਮ 2019 'ਚ ਈਦ ਮੌਕੇ ਰਿਲੀਜ਼ ਹੋਵੇਗੀ। ਪ੍ਰਿਯੰਕਾ ਨੇ ਦਿਸ਼ਾ ਦਾ ਸਵਾਗਤ ਕਰਦੇ ਹੋਏ  ਟਵੀਟ ਕਰ ਕੇ ਲਿਖਿਆ ਕਿ ਦਿਸ਼ਾ ਪਟਾਨੀ ਦਾ 'ਭਾਰਤ' ਵਿਚ ਸਵਾਗਤ ਹੈ। ਇਹ ਪਿਆਰਾ ਹੈ, ਅਸੀਂ ਬਰੇਲੀ ਦੀ ਨੁਮਾਇੰਦਗੀ ਕਰ ਰਹੇ ਹਾਂ।
Punjabi Bollywood Tadka
ਮਸ਼ਹੂਰ ਅਦਾਕਾਰਾ ਦਿਸ਼ਾ ਪਟਾਨੀ ਦਬੰਗ ਸਟਾਰ ਸਲਮਾਨ ਖਾਨ ਨਾਲ ਫਿਲਮ 'ਭਾਰਤ' ਵਿਚ ਕੰਮ ਕਰੇਗੀ। ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਜਫਰ ਸਲਮਾਨ ਨੂੰ ਲੈ ਕੇ ਫਿਲਮ 'ਭਾਰਤ' ਬਣਾਉਣ ਜਾ ਰਹੇ ਹਨ।ਸਲਮਾਨ ਨੂੰ ਲੈ ਕੇ ਫਿਲਮ 'ਸੁਲਤਾਨ' ਅਤੇ 'ਟਾਈਗਰ ਜ਼ਿੰਦਾ ਹੈ' ਬਣਾ ਚੁੱਕੇ ਹਨ।
Punjabi Bollywood Tadka
ਫਿਲਮ ਵਿਚ ਸਲਮਾਨ ਦੇ ਆਪੋਜ਼ਿਟ ਪ੍ਰਿਯੰਕਾ ਚੋਪੜਾ ਦੀ ਚੋਣ ਕੀਤੀ ਗਈ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਦਿਸ਼ਾ ਪਟਾਨੀ ਵੀ ਇਸ ਫਿਲਮ ਨਾਲ ਜੁੜ ਗਈ ਹੈ। ਫਿਲਮ 'ਭਾਰਤ' ਇਕ ਵੱਡਾ ਪ੍ਰਾਜੈਕਟ ਹੈ, ਜਿਸ ਨੂੰ ਅਗਲੇ ਸਾਲ 2019 ਵਿਚ ਈਦ ਮੌਕੇ ਰਿਲੀਜ਼ ਕਰਨ ਦੀ ਯੋਜਨਾ ਹੈ।


Tags: Priyanka ChopraDisha PataniSalman KhanBharatBaaghi 2Ali Abbas ZafarMera Naam Joker

Edited By

Sunita

Sunita is News Editor at Jagbani.