FacebookTwitterg+Mail

ਪਤੀ ਨਾਲ ਪ੍ਰਸ਼ੰਸਕ ਨੂੰ ਹਸਪਤਾਲ ਮਿਲਣ ਪਹੁੰਚੀ ਪਿ੍ਰਯੰਕਾ ਚੋਪੜਾ, ਵੀਡੀਓ ਵਾਇਰਲ

priyanka chopra and jonas brothers meet fan in hospital
02 September, 2019 11:05:44 AM

ਮੁੰਬਈ (ਬਿਊਰੋ) — ਹਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਪਿ੍ਰਯੰਕਾ ਚੋਪੜਾ ਪਤੀ ਨਿਕ ਜੋਨਸ ਦੇ ‘ਹੈਪੀਨੈੱਸ ਬੇਗਿਨਸ ਕੰਸਰਟ’ ’ਚ ਸ਼ਾਮਲ ਹੋਈ ਸੀ। ਇਸ ਖਾਸ ਮੌਕੇ ’ਤੇ ਬਾਲੀਵੁੱਡ ਸਹਿਯੋਗੀ ਅਦਾਕਾਰ ਅਨੁਪਮ ਖੇਰ ਨੂੰ ਵੀ ਬੁਲਾਇਆ ਗਿਆ ਸੀ। ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਕੇ ਪਿ੍ਰਯੰਕਾ ਚੋਪੜਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ, ‘‘ਇੰਨੇ ਵਧੀਆ ਕੰਸਰਟ ’ਚ ਸ਼ਾਮਲ ਕਰਨ ਲਈ ਧੰਨਵਾਦ।’’


ਪਿ੍ਰਯੰਕਾ ਚੋਪੜਾ ਦੇ ਇਕ ਫੈਨ ਪੇਜ਼ ਨੇ ਪਿ੍ਰਯੰਕਾ ਚੋਪੜਾ ਦੀ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ’ਚ ਦੇਖ ਸਕਦੇ ਹੋ ਕਿ ਜੋਨਸ ਬ੍ਰਦਰਸ ਅਤੇ ਪਿ੍ਰਯੰਕਾ ਚੋਪੜਾ ਇਕ ਫੈਨ ਨੂੰ ਹਸਪਤਾਲ ’ਚ ਮਿਲਣ ਲਈ ਪਹੁੰਚੇ ਹਨ, ਜੋ ਕਿ ਆਪਣੀ ਬੀਮਾਰੀ ਦੇ ਚੱਲਦੇ ਨਿਕ, ਕੇਵਿਨ ਦੇ ਮਿਊਜ਼ਿਕ ਸ਼ੋਅ ਸ਼ਾਮਲ ਨਾ ਹੋ ਸਕੀ।

 

ਇਸ ਵੀਡੀਓ ’ਚ ਜੋਨਸ ਬ੍ਰਦਰਸ ਆਪਣੇ ਫੈਨਜ਼ ਨੂੰ ਹੌਂਸਲਾ ਦਿੰਦੇ ਨਜ਼ਰ ਆ ਰਹੇ ਹਨ। ਉਥੇ ਹੀ ਪਿ੍ਰਯੰਕਾ ਚੋਪੜਾ ਵੀ ਬਹੁਤ ਗਰਮਜੋਸ਼ੀ ਨਾਲ ਫੈਨ ਨੂੰ ਮਿਲ ਰਹੀ ਹੈ। ਜੋਨਸ ਬ੍ਰਦਰਸ ਤੇ ਪਿ੍ਰਯੰਕਾ ਚੋਪੜਾ ਨੂੰ ਮਿਲ ਕੇ ਫੈਨ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਨਿਕ, ਕੇਵਿਨ ਅਤੇ ਜੋ ਨੇ ਆਪਣੇ ਫੈਨ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।


Tags: Priyanka ChopraJonas BrothersMeet FanHospitalAttend ConcertAnupam Kher

Edited By

Sunita

Sunita is News Editor at Jagbani.