FacebookTwitterg+Mail

ਵਿਆਹ ਤੋਂ 3 ਮਹੀਨੇ ਬਾਅਦ ਹੀ ਪ੍ਰਿਅੰਕਾ ਤੇ ਨਿੱਕ ਦੇ ਤਲਾਕ ਦੀ ਚਰਚਾ

priyanka chopra and nick jonas
01 April, 2019 01:18:50 PM

ਜਲੰਧਰ(ਇੰਟ)— ਕੁਝ ਮਹੀਨੇ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੇ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦਰਮਿਆਨ ਸਭ ਕੁਝ ਠੀਕ ਨਹੀਂ ਚੱਲ ਰਿਹਾ। ਇਕ ਮੈਗਜ਼ੀਨ ਮੁਤਾਬਕ ਦੋਵੇਂ ਆਪਣੇ ਵਿਆਹ ਤੋਂ 3 ਮਹੀਨੇ ਬਾਅਦ ਹੀ ਤਲਾਕ ਲੈਣ ਵਾਲੇ ਹਨ। ਇਹ ਖਬਰ ਪ੍ਰਿਅੰਕਾ ਤੇ ਨਿੱਕ ਦੇ ਪ੍ਰਸ਼ੰਸਕਾਂ ਨੂੰ ਹੈਰਾਨੀ 'ਚ ਪਾ ਸਕਦੀ ਹੈ ਪਰ 'ਓ. ਕੇ.' ਮੈਗਜ਼ੀਨ ਵਲੋਂ ਕੁਝ ਅਜਿਹਾ ਹੀ ਦਾਅਵਾ ਕੀਤਾ ਜਾ ਰਿਹਾ ਹੈ। ਐਤਵਾਰ ਰਾਤ ਤੱਕ ਇਸ ਖਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ। 'ਓ. ਕੇ' ਮੈਗਜ਼ੀਨ ਮੁਤਾਬਕ 36 ਸਾਲ ਦੀ ਪ੍ਰਿਅੰਕਾ ਅਤੇ 26 ਸਾਲ ਦੇ ਨਿੱਕ ਦੇ ਪ੍ਰੇਮ-ਸਬੰਧਾਂ ਵਿਚ ਖਟਾਸ ਪਾਈ ਜਾ ਰਹੀ ਹੈ।

Punjabi Bollywood Tadka
ਵਿਆਹ ਤੋਂ ਬਾਅਦ ਦੋਹਾਂ ਨੂੰ ਇਕ-ਦੂਜੇ ਦੀ ਅਸਲ ਸ਼ਖਸੀਅਤ ਦਾ ਅੰਦਾਜ਼ਾ ਹੋ ਰਿਹਾ ਹੈ। ਇਕ ਸੋਮੇ ਮੁਤਾਬਕ ਦੋਵੇਂ ਹਰ ਗੱਲ ਨੂੰ ਲੈ ਕੇ ਲੜ ਰਹੇ ਹਨ ਭਾਵੇਂ ਇਹ ਕੰਮ ਦਾ ਮਾਮਲਾ ਹੋਵੇ, ਪਾਰਟੀ ਹੋਵੇ ਜਾਂ ਇਕੱਠਿਆਂ ਸਮਾਂ ਬਿਤਾਉਣ ਦੀ ਗੱਲ ਹੋਵੇ। ਨਿੱਕ ਅਤੇ ਪ੍ਰਿਅੰਕਾ ਨੇ ਆਪਣੇ ਰਿਸ਼ਤਿਆਂ ਵਿਚ ਬਹੁਤ ਜਲਦਬਾਜ਼ੀ ਦਿਖਾਈ ਤੇ ਹੁਣ ਉਨ੍ਹਾਂ ਨੂੰ ਇਸ ਗੱਲ ਦੀ ਸਜ਼ਾ ਭੁਗਤਣੀ ਪੈ ਰਹੀ ਹੈ।

Punjabi Bollywood Tadka
ਸੋਮਿਆ ਮੁਤਾਬਕ ਵਿਆਹ ਦੇ ਸਮੇਂ ਤੱਕ ਨਿੱਕ ਮੰਨਦੇ ਸਨ ਕਿ ਪ੍ਰਿਅੰਕਾ ਇਕ ਕੂਲ ਔਰਤ ਹੈ ਪਰ ਵਿਆਹ ਪਿੱਛੋਂ ਉਨ੍ਹਾਂ ਨੂੰ ਪ੍ਰਿਅੰਕਾ ਦਾ ਇਕ ਨਵਾਂ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ। ਪ੍ਰਿਅੰਕਾ ਚੀਜ਼ਾਂ ਨੂੰ ਕੰਟਰੋਲ ਕਰਨਾ ਪਸੰਦ ਕਰਦੀ ਹੈ। ਉਸ ਨੂੰ ਕਈ ਵਾਰ ਗੁੱਸਾ ਵੀ ਆਉਂਦਾ ਹੈ। ਨਿੱਕ ਦਾ ਪਰਿਵਾਰ ਇਸ ਵਿਆਹ ਨੂੰ ਖਤਮ ਕਰਨਾ ਚਾਹੁੰਦਾ ਹੈ ਕਿਉਂਕਿ ਪਰਿਵਾਰ ਨੂੰ ਲੱਗਦਾ ਹੈ ਕਿ ਪ੍ਰਿਅੰਕਾ ਇਕ ਪ੍ਰਪੱਕ ਔਰਤ ਹੈ, ਜੋ ਸੈਟਲ ਡਾਊਨ ਹੋ ਕੇ ਬੱਚੇ ਚਾਹੁੰਦੀ ਹੈ।


Tags: Priyanka ChopraNick JonasDivorceBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.