FacebookTwitterg+Mail

ਜਦੋਂ ਨਿੱਕ ਤੇ ਪ੍ਰਿਯੰਕਾ ਦੇ ਵਿਆਹ 'ਚ ਮੁੱਕ ਗਈ ਸੀ ਬੀਅਰ

priyanka chopra and nick jonas
17 April, 2019 09:01:21 AM

ਮੁੰਬਈ (ਬਿਊਰੋ) : ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਅਮਰੀਕਨ ਸਿੰਗਰ ਨਿੱਕ ਜੋਨਸ ਨੇ ਪਿਛਲੇ ਸਾਲ ਦਸੰਬਰ 'ਚ ਵਿਆਹ ਕਰਵਾਇਆ ਸੀ। ਦੋਵਾਂ ਦੀ ਗ੍ਰੈਂਡ ਵੈਡਿੰਗ ਕਾਫੀ ਸੁਰਖੀਆਂ 'ਚ ਰਹੀ ਸੀ। ਇਸ ਤੋਂ ਬਾਅਦ ਨਿੱਕ ਦਾ ਵੱਡਾ ਭਰਾ ਜੋਨਸ ਵੀ ਜਲਦ ਹੀ ਐਕਟਰਸ ਸੋਫੀ ਟਰਨਰ ਨਾਲ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।

Punjabi Bollywood Tadka

ਆਪਣੇ ਵਿਆਹ ਦੀ ਪਲਾਨਿੰਗ ਕਰ ਰਹੇ ਜੋ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਆਹ 'ਚ ਕਾਫੀ ਜ਼ਿਆਦਾ ਬੀਅਰ ਦੀ ਲੋੜ ਹੈ। ਅਸਲ 'ਚ ਨਿੱਕ ਤੇ ਪ੍ਰਿਅੰਕਾ ਦੇ ਵਿਆਹ 'ਚ ਬੀਅਰ ਘੱਟ ਗਈ ਸੀ ਅਤੇ ਉਹ ਫਿਰ ਤੋਂ ਅਜਿਹੇ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ।

Punjabi Bollywood Tadka

ਜੋ ਨੇ ਕਿਹਾ, ''ਅਸੀਂ ਫਰਾਂਸ 'ਚ ਵਿਆਹ ਕਰ ਰਹੇ ਹਾਂ ਇਸ ਲਈ ਕਾਫੀ ਜ਼ਿਆਦਾ ਕੂਰਸ ਲਾਈਟ (ਬੀਅਰ ਦਾ ਬ੍ਰਾਂਡ) ਹੋਣਾ ਜ਼ਰੂਰੀ ਹੈ। ਇਸ ਨੂੰ ਹਾਸਲ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਪਰ ਅਸੀਂ ਸਭ ਪਹਿਲਾਂ ਤੋਂ ਤੈਅ ਕਰ ਲੈਣਾ ਚਾਹੁੰਦੇ ਹਾਂ।''

Punjabi Bollywood Tadka
ਖਬਰਾਂ ਮੁਤਾਬਕ, ਜੋ ਨੂੰ ਇੰਨੀ ਜ਼ਿਆਦਾ ਬੀਅਰ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਨਿੱਕ ਦੇ ਵਿਆਹ 'ਚ ਬੀਅਰ ਘੱਟ ਗਈ ਸੀ। ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਮਹਿਮਾਨ ਕਿੰਨੀ ਬੀਅਰ ਪੀਣਗੇ। ਇਸ 'ਤੇ ਨਿੱਕ ਨੇ ਕਿਹਾ, ''ਮੇਰੇ ਵਿਆਹ ਤੋਂ ਅਸੀਂ ਅੰਦਾਜ਼ਾ ਲਾ ਚੁੱਕੇ ਹਾਂ ਕਿ ਸਾਡੇ ਦੋਸਤ ਬਹੁਤ ਬੀਅਰ ਪੀਂਦੇ ਹਨ।''


Tags: Priyanka ChopraNick JonasWeddingShort of BeerJoe JonasSophie TurnerBollywood Celebrity

Edited By

Sunita

Sunita is News Editor at Jagbani.