FacebookTwitterg+Mail

ਇਸ ਕਾਰਨ ਨਿੱਕ ਨੇ ਪ੍ਰਿਅੰਕਾ ਲਈ ਵੇਚਿਆ ਆਪਣਾ ਪੁਰਾਣਾ ਘਰ

priyanka chopra and nick jonas
08 August, 2019 09:07:42 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਦੀ ਲਗਜ਼ਰੀ ਲਾਈਫ ਕਿਸੇ ਤੋਂ ਲੁਕੀ ਨਹੀਂ ਹੈ। ਪ੍ਰਿਅੰਕਾ ਅਤੇ ਨਿੱਕ ਦੇ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈਆਂ ਰਹਿੰਦੀਆਂ ਹਨ। ਹੁਣ ਅਜਿਹੀਆਂ ਖਬਰਾਂ ਹਨ ਕਿ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਲਾਸ ਐਂਜੇਲਸ 'ਚ ਕਰੋੜਾਂ ਦਾ ਨਵਾਂ ਘਰ ਖਰੀਦਣ ਦੀ ਪਲਾਨਿੰਗ ਕਰ ਰਹੇ ਹਨ।
ਖਬਰਾਂ ਅਨੁਸਾਰ ਨਿੱਕ ਜੋਨਸ ਨੇ ਆਪਣਾ ਲਾਸ ਐਂਜੇਲਸ ਵਾਲਾ ਪੁਰਾਣਾ ਘਰ ਵੇਚ ਦਿੱਤਾ ਹੈ, ਜਿੱਥੇ ਉਹ ਵਿਆਹ ਤੋਂ ਪਹਿਲਾਂ ਰਹਿੰਦੇ ਸਨ। ਹੁਣ ਨਿੱਕ ਜੋਨਸ ਪ੍ਰਿਅੰਕਾ ਨਾਲ ਰਹਿਣ ਲਈ ਇਕ ਨਵਾਂ ਆਲੀਸ਼ਾਨ ਘਰ ਖਰੀਦਣ ਦੀ ਤਲਾਸ਼ 'ਚ ਹਨ।
Punjabi Bollywood Tadka
ਖਬਰਾਂ ਮੁਤਾਬਕ ਨਵੇਂ ਘਰ ਲਈ ਪ੍ਰਿਅੰਕਾ ਤੇ ਨਿੱਕ ਦਾ ਬਜਟ 20 ਮਿਲੀਅਨ ਡਾਲਰ (ਕਰੀਬ 141 ਕਰੋੜ ਰੁਪਏ) ਹੈ। ਨਵਾਂ ਘਰ ਖਰੀਦਣ ਲਈ ਨਿੱਕ ਜੋਨਸ ਨੇ ਲਾਸ ਐਂਜੇਲਸ 'ਚ ਆਪਣਾ ਪੁਰਾਣਾ ਘਰ ਵੀ ਵੇਚ ਦਿੱਤਾ ਹੈ। ਸੂਤਰਾਂ ਦੇ ਹਵਾਲੇ ਨਾਲ ਨਿੱਕ ਨੇ ਆਪਣਾ ਪੁਰਾਣਾ ਘਰ 6.9 ਮਿਲੀਅਨ ਡਾਲਰ (ਕਰੀਬ 48.91 ਕਰੋੜ ਰੁਪਏ) 'ਚ ਵੇਚਿਆ ਹੈ। ਖਬਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਨਿੱਕ ਜੋਨਸ ਨੇ ਆਪਣਾ ਇਹ ਘਰ ਅਪ੍ਰੈਲ 2018 'ਚ 6.5 ਮਿਲੀਅਨ ਡਾਲਰ (46.07) ਕਰੋੜ ਰੁਪਏ 'ਚ ਖਰੀਦਿਆ ਸੀ।
Punjabi Bollywood Tadka
ਖਬਰਾਂ ਅਨੁਸਾਰ ਨਿੱਕ ਜੋਨਸ ਨੇ ਪੁਰਾਣੇ ਘਰ 'ਚ 5 ਬੈਡਰੂਮ ਤੇ 4 ਤੋਂ 5 ਬਾਥਰੂਮ ਸਨ। ਨਿੱਕ ਜੋਨਸ ਦੇ ਘਰ 'ਚ ਇਕ ਸ਼ਾਨਦਾਰ ਪੂਲ ਵੀ ਸੀ ਅਤੇ ਉਨ੍ਹਾਂ ਦੇ ਘਰ ਤੋਂ ਪਹਾੜਾਂ ਦੇ ਖੂਬਸੂਰਤ ਨਜ਼ਾਰੇ ਦਿਖਾਈ ਦਿੰਦੇ ਸਨ। ਰਿਪੋਰਟ ਮੁਤਾਬਕ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਅਜੇ ਕਿਸੀ ਦੂਜੇ ਘਰ 'ਚ ਨਹੀਂ ਗਏ ਹਨ, ਸਗੋਂ ਉਹ ਅਜੇ ਨਵਾਂ ਘਰ ਲੱਭ ਰਹੇ ਹਨ। ਨਿੱਕ ਜੋਨਸ ਦੀ ਵਰਥ 25 ਮਿਲੀਅਨ ਡਾਲਰ ਹੈ, ਜੋ ਭਾਰਤੀ ਰਕਮ ਦੇ ਹਿਸਾਬ ਨਾਲ ਕਰੀਬ 177 ਕਰੋੜ ਰੁਪਏ ਹੈ।
Punjabi Bollywood Tadka
ਜਦੋਂ ਕਿ ਪ੍ਰਿਅੰਕਾ ਦੀ ਵਰਥ 28 ਮਿਲਿਅਨ ਡਾਲਰ ਯਾਨੀ 198 ਕਰੋੜ ਰੁਪਏ ਦੇ ਆਲੇ ਦੁਆਲੇ ਹੈ।ਦੱਸ ਦੇਈਏ ਕਿ ਪ੍ਰਿਅੰਕਾ ਅਤੇ ਨਿੱਕ ਜੋਨਸ ਦੀ ਜੋੜੀ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ ਭਰ 'ਚ ਕਾਫੀ ਪ੍ਰਸਿੱਧ ਹੈ। ਸੋਸ਼ਲ ਮੀਡੀਆ ਤੇ ਪ੍ਰਿਅੰਕਾ ਅਤੇ ਨਿੱਕ ਦੀ ਲਾਈਫਸਟਾਈਲ ਬਾਰੇ 'ਚ ਜਾਨਣ ਦੇ ਲਈ ਦੁਨੀਆਭਰ ਦੇ ਫੈਨਜ਼ ਕਾਫੀ ਐਕਸਾਈਟਿਡ ਰਹਿੰਦੇ ਹਨ। ਇੰਟਰਨੈੱਟ ਤੇ ਪ੍ਰਿਅੰਕਾ ਅਤੇ ਨਿੱਕ ਦੀ ਆਊਟਿੰਗ, ਸ਼ਾਪਿੰਗ ਅਤੇ ਪਾਰਟੀ ਸਮੇਤ ਸਾਰੀਆਂ ਤਸਵੀਰਾਂ ਵਾਇਰਲ ਰਹਿੰਦੀਆਂ ਹਨ।


Tags: Priyanka ChopraNick JonasNew HomeThe Sky Is PinkBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari