FacebookTwitterg+Mail

ਪ੍ਰੇਮੀ ਨਿੱਕ ਨਾਲ ਭਾਰਤ ਪਹੁੰਚੀ ਪ੍ਰਿਯੰਕਾ, ਹੁਣ ਮਾਂ ਮਧੁ ਚੋਪੜਾ ਨਾਲ ਕਰਵਾਏਗੀ ਖਾਸ ਮੁਲਾਕਾਤ

priyanka chopra and nick jonas
22 June, 2018 01:36:13 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਬੀਤੀ ਰਾਤ ਪ੍ਰੇਮੀ ਨਿੱਕ ਜੋਨਸ ਨੂੰ ਮੁੰਬਈ ਏਅਰਪੋਰਟ ਤੋਂ ਘਰ ਲਿਜਾਂਦੀ ਨਜ਼ਰ ਆਈ। ਲੰਬੇ ਸਮੇਂ ਤੋਂ ਨਿੱਕ ਤੇ ਪ੍ਰਿਯੰਕਾ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਹੋ ਰਹੀ ਹੈ। ਦੋਵਾਂ ਨੂੰ ਕਈ ਵਾਰ ਕਈ ਇਵੈਂਟਸ ਦੌਰਾਨ ਇਕੱਠੇ ਦੇਖਿਆ ਗਿਆ ਹੈ। ਇਹ ਗੱਲ ਕਿਸੇ ਤੋਂ ਨਹੀਂ ਲੁੱਕੀ ਕੀ ਪੀਸੀ ਤੇ ਨਿੱਕ ਇਕ-ਦੂਜੇ ਦੇ ਪਿਆਰ 'ਚ ਇੰਨੀ ਦਿਨੀਂ ਕਿਸ ਕਦਰ ਡੁੱਬੇ ਹਨ। ਇਕ-ਦੂਜੇ ਲਈ ਦੋਵਾਂ ਦਾ ਇਹ ਪਿਆਰ ਕਈ ਵਾਰ ਸੋਸ਼ਲ ਮੀਡੀਆ 'ਤੇ ਨਜ਼ਰ ਆ ਚੁੱਕਾ ਹੈ। ਹਾਲਾਂਕਿ ਹੈਰਾਨੀ ਦੀ ਗੱਲ ਇਹ ਹੈ ਕਿ ਮੁੰਬਈ ਪਹੁੰਚੀ ਪ੍ਰਿਯੰਕਾ ਤੇ ਨਿੱਕ ਨੇ ਇਸ ਦੌਰਾਨ ਕੈਮਰਾਮੈਨ ਨੂੰ ਪੋਜ਼ ਦੇਣ 'ਚ ਕੋਈ ਦਿਲਚਸਪੀ ਨਹੀਂ ਦਿਖਾਈ। ਦੋਵਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਕੁਝ ਲੁੱਕਾ ਰਹੇ ਹੋਣ। ਇਸ ਦੇ ਪਿੱਛੇ ਦੀ ਵਜ੍ਹਾ ਤਾਂ ਅਸੀਂ ਨਹੀਂ ਜਾਣਦੇ ਪਰ ਇਹ ਥੋੜਾ ਹੈਰਾਨ ਕਰਨ ਵਾਲਾ ਜ਼ਰੂਰ ਸੀ। 
Punjabi Bollywood Tadka
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਨੇ ਨਿੱਕ ਨੂੰ ਆਪਣੀ ਮਾਂ ਨਾਲ ਮਿਲਵਾਉਣ ਲਈ ਬੁਲਾਇਆ ਹੈ। ਹਾਲਾਂਕਿ ਜੇਕਰ ਪ੍ਰਿਯੰਕਾ ਚਾਹੁੰਦੀ ਤਾਂ ਉਹ ਮਾਂ ਮਧੁ ਚੋਪੜਾ ਨੂੰ ਵੀ ਅਮਰੀਕਾ ਬੁਲਾ ਸਕਦੀ ਸੀ ਤੇ ਸ਼ਾਇਦ ਇਸ 'ਚ ਕੋਈ ਪਰੇਸ਼ਾਨੀ ਵੀ ਨਹੀਂ ਹੁੰਦੀ ਪਰ ਪ੍ਰਿਯੰਕਾ ਨੇ ਭਾਰਤੀ ਲੋਕਾਂ ਨੂੰ ਇਹ ਦੱਸਣ ਲਈ ਆਈ ਹੈ ਕਿ ਹੁਣ ਨਿੱਕ ਨਾਲ ਪੂਰੀ ਤਰ੍ਹਾਂ ਰਿਲੇਸ਼ਨਸ਼ਿਪ 'ਚ ਹੈ। ਜੇਕਰ ਅਜਿਹਾ ਨਾ ਹੁੰਦਾ ਹੈ ਤਾਂ ਪ੍ਰਿਯੰਕਾ ਨਿੱਕ ਨੂੰ ਮੁੰਬਈ ਕਿਉਂ ਲੈ ਕੇ ਆਉਂਦੀ?
Punjabi Bollywood Tadka
ਨਿੱਕ ਨਾਲ ਪ੍ਰਿਯੰਕਾ ਕਰਦੀ ਹੈ ਟਾਈਮ ਸਪੈਂਡ
ਅੱਜਕਲ ਪ੍ਰਿਯੰਕਾ ਚੋਪੜਾ ਆਪਣੇ ਪ੍ਰੇਮੀ ਨਿੱਕ ਨਾਲ ਹੀ ਆਪਣਾ ਜ਼ਿਆਦਾ ਸਮਾਂ ਬਿਤਾਉਂਦੀ ਹੈ। ਭਾਵੇਂ ਉਹ ਦੋਸਤਾਂ ਦੀ ਗੈਦਰਿੰਗ ਹੋਵੇ ਜਾਂ ਫਿਲ ਗੋਲਫ ਦੇਖਣ ਜਾਣਾ ਹੋਵੇ। ਹਰ ਸਮੇਂ ਦੋਵੇਂ ਇਕ-ਦੂਜੇ ਨਾਲ ਹੀ ਨਜ਼ਰ ਆਉਂਦੇ ਹਨ। ਕੁਝ ਸਮੇਂ ਪਹਿਲਾਂ ਹੀ ਦੋਵਾਂ ਨੂੰ ਏਅਰਪੋਰਟ 'ਤੇ ਹੱਥਾਂ 'ਚ ਹੱਥ ਪਾਈ ਦੇਖਿਆ ਗਿਆ ਸੀ।
Punjabi Bollywood Tadka


Tags: Priyanka ChopraNick JonasMumbai AirportMadhu ChopraBollywood Celebrity

Edited By

Sunita

Sunita is News Editor at Jagbani.