FacebookTwitterg+Mail

ਕੀ ਪ੍ਰਿਯੰਕਾ ਤੇ ਨਿੱਕ ਨੇ ਕਰਵਾਈ ਹੈ ਸੀਕ੍ਰੇਟ ਮੰਗਣੀ? ਦੋਵਾਂ ਦੀਆਂ ਉਂਗਲਾਂ 'ਚ ਦਿਖੀਆਂ ਇਕੋ ਜਿਹੀਆਂ ਅੰਗੂਠੀਆਂ

priyanka chopra and nick jonas
27 June, 2018 10:23:37 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੇ ਅਫੇਅਰ ਨੂੰ ਲੈ ਕੇ ਆਏ ਦਿਨ ਇਕ ਨਵਾਂ ਅਪਡੇਟ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਨਿੱਕ ਦਾ ਆਪਣੇ ਪਰਿਵਾਰ ਨਾਲ ਪ੍ਰਿਯੰਕਾ ਨੂੰ ਮਿਲਵਾਉਣਾ, ਫਿਰ ਦੋਵਾਂ ਦਾ ਭਾਰਤ ਆ ਕੇ ਗੋਆ ਰਵਾਨਾ ਹੋਣਾ ਤੇ ਹੁਣ ਇਕੋ ਜਿਹੀਆਂ ਰਿੰਗ ਪਾਉਣੀਆਂ।
Punjabi Bollywood Tadka
ਜੀ ਹਾਂ, ਹੁਣ ਨਿੱਕ ਤੇ ਪ੍ਰਿਯੰਕਾ ਇਕ ਜਿਹੀਆਂ ਰਿੰਗ ਪਾ ਕੇ ਸੁਰਖੀਆਂ ਛਾਏ ਹੋਏ ਹਨ। ਇਕੋ ਜਿਹੀਆਂ ਮੁੰਦਰੀਆਂ ਪਾਉਣ ਕਾਰਨ ਲੋਕਾਂ ਨੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਸ਼ਾਇਦ ਪ੍ਰਿਯੰਕਾ ਤੇ ਨਿੱਕ ਨੇ ਸੀਕ੍ਰੇਟ ਮੰਗਣੀ ਕਰ ਲਈ ਹੈ ਪਰ ਇਸ ਤੋਂ ਪਹਿਲਾਂ ਰਿੰਗ ਨੂੰ ਲੈ ਕੇ ਪ੍ਰਿਯੰਕਾ ਚੋਪੜਾ ਤੇ ਨਿੱਕ ਦੇ ਫੈਨਜ਼ 'ਚ ਖਲਬਲੀ ਮਚਾ ਦਿੱਤੀ।
Punjabi Bollywood Tadka
ਦੱਸ ਦੇਈਏ ਕਿ ਦੋਵਾਂ ਦੀ ਮੰਗਣੀ ਦੀਆਂ ਖਬਰਾਂ ਬੇਬੁਨਿਆਦ ਹੈ। ਅਜਿਹਾ ਕੁਝ ਵੀ ਨਹੀਂ ਹੈ ਕਿ ਪ੍ਰਿਯੰਕਾ ਤੇ ਨਿੱਕ ਨੇ ਮੰਗਣੀ ਕਰਵਾ ਲਈ ਹੈ। ਜੇਕਰ ਤੁਸੀਂ ਇਸ ਤਸਵੀਰ ਨੂੰ ਧਿਆਨ ਨਾਲ ਦੇਖੋ ਤਾਂ ਪ੍ਰਿਯੰਕਾ ਨੇ ਇਹ ਅੰਗੂਠੀ ਅਪਣੀ ਰਿੰਗ ਫਿੰਗਰ 'ਚ ਪਾਈ ਹੋਈ ਹੈ। ਨਿੱਕ ਜੋਨਸ ਨੇ ਇਹ ਰਿੰਗ ਆਪਣੀ ਮਿਡਲ ਊਂਗਲੀ 'ਚ ਪਾਈ ਹੈ।
Punjabi Bollywood Tadka
ਜੇਕਰ ਮੰਗਣੀ ਹੁੰਦੀ ਤਾਂ ਇਹ ਰਿੰਗ ਦੋਵਾਂ ਦੇ ਹੀ ਰਿੰਗ ਫਿੰਗਰ 'ਚ ਹੋਣੀ ਸੀ। ਹਾਂ ਇੰਨਾ ਜ਼ਰੂਰ ਹੈ ਕਿ ਇਸ ਡੇਟਿੰਗ ਕੱਪਲ ਨੇ ਇਕੋ ਜਿਹੀਆਂ ਊਂਗਠੀਆਂ (ਰਿੰਗ ਬੈਂਡ) ਨੂੰ ਪਾਉਣ ਦਾ ਫੈਸਲਾ ਲਿਆ ਹੈ। ਹੁਣ ਮੰਗਣੀ ਦੀਆਂ ਅਫਵਾਹਾਂ ਦੌਰਾਨ ਇਸ ਤਰ੍ਹਾਂ ਦਾ ਸਟਾਈਲ ਸਟੇਟਮੈਂਟ ਦਿਖੇਗਾ ਤਾਂ ਜ਼ਾਹਿਰ ਹੈ ਕਿ ਇਸ ਤਰ੍ਹਾਂ ਦੀ ਅਫਵਾਹਾਂ ਤਾਂ ਉੱਡਣਗੀਆਂ ਹੀ।
Punjabi Bollywood Tadka


Tags: Priyanka ChopraNick JonasEngagedInstagramMadhu ChopraBollywood Celebrity

Edited By

Sunita

Sunita is News Editor at Jagbani.