ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਨੇ ਆਪਣੇ ਪ੍ਰੇਮੀ ਨਿਕ ਜੋਨਸ ਨਾਲ ਬੀਤੇ ਦਿਨੀਂ ਮੰਗਣੀ ਕਰਵਾ ਲਈ ਹੈ। ਕੁਝ ਹੀ ਰਿਸ਼ਤੇਦਾਰਾਂ ਵਿਚਕਾਰ ਉਨ੍ਹਾਂ ਦੀ ਮੰਗਣੀ ਦੀ ਸੈਰੇਮਨੀ ਹੋਈ। ਮੰਗਣੀ ਤੋਂ ਪਹਿਲਾਂ ਸ਼ਿਵ ਪੂਜਾ ਵੀ ਰੱਖੀ ਗਈ ਸੀ, ਜਿਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਆ ਗਈਆਂ ਹਨ।
ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਪੀਲੇ ਰੰਗ ਦੀ ਡਰੈੱਸ ਅਤੇ ਨਿਕ ਸਫੈਦ ਰੰਗ ਦਾ ਕੁੜਤਾ 'ਚ ਪਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਪਾਰਟੀ ਰੱਖੀ ਸੀ, ਜਿਸ ਬੀ-ਟਾਊਨ ਤੋਂ ਇਲਾਵਾ ਬਿਜ਼ਨੈੱਸ ਜਗਤ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।
ਪ੍ਰਿਯੰਕਾ ਦੀ ਪਾਰਟੀ 'ਚ ਅੰਬਾਨੀ ਪਰਿਵਾਰ, ਆਲੀਆ ਭੱਟ, ਸੰਜੇ ਲੀਲਾ ਭੰਸਾਲੀ, ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ, ਵਿਸ਼ਾਲ ਭਾਰਦਵਾਜ ਅਤੇ ਨਿਰਮਾਤਾ ਰੌਨੀ ਸਕਰੂਵਾਲਾ ਸਮੇਤ ਕਈ ਹਸਤੀਆਂ ਪਹੁੰਚੀਆਂ।
ਪ੍ਰਿਯੰਕਾ ਦੀ ਕਜ਼ਨ ਪਰਿਣੀਤੀ ਚੋਪੜਾ ਅਤੇ ਕੁਝ ਖਾਸ ਦੋਸਤ ਉਨ੍ਹਾਂ ਦੇ ਘਰ ਪਹੁੰਚੇ ਸਨ। ਪਰਿਣੀਤੀ ਨੇ ਵੀ ਪੀਲੇ ਰੰਗ ਡਰੈੱਸ ਪਾਈ ਸੀ। ਦੱਸ ਦੇਈਏ ਕਿ ਪ੍ਰਿਯੰਕਾ ਦੇ ਸੱਸ-ਸਹੁਰੇ ਵੀ ਨਜ਼ਰ ਆਏ, ਜੋ ਟ੍ਰੈਡੀਸ਼ਨਲ ਲੁੱਕ 'ਚ ਦਿਸੇ।