FacebookTwitterg+Mail

ਈਸ਼ਾ ਅੰਬਾਨੀ-ਆਨੰਦ ਦੀ ਮੰਗਣੀ 'ਚ ਨਿਕ ਨਾਲ ਇਟਲੀ ਪਹੁੰਚੀ ਪ੍ਰਿਯੰਕਾ ਚੋਪੜਾ

priyanka chopra and nick jonas
22 September, 2018 10:58:48 AM

ਨਵੀਂ ਦਿੱਲੀ(ਬਿਊਰੋ)— ਮੁਕੇਸ਼ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਨੇ ਬੀਤੇ ਦਿਨੀਂ ਆਨੰਦ ਪੀਰਾਮਲ ਨਾਲ ਇਟਲੀ 'ਚ ਮੰਗਣੀ ਕੀਤੀ। ਇਸ ਦੌਰਾਨ ਮੰਗਣੀ ਦਾ ਗ੍ਰੈਂਡ ਸੈਲੀਬ੍ਰੇਸ਼ਨ ਵੀ ਰੱਖਿਆ ਗਿਆ ਸੀ। ਇਸ 'ਚ ਬਾਲੀਵੁੱਡ ਸਿਤਾਰੇ ਵੀ ਪਹੁੰਚੇ। ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਨਿਕ ਜੋਨਸ ਨਾਲ ਪਹੁੰਚੀ। ਉਸ ਨਾਲ ਖਿਯਾਤ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਸੀ। ਦੱਸ ਦੇਈਏ ਕਿ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਮੰਗਣੀ ਦੀਆਂ ਰਸਮਾਂ 3 ਦਿਨ ਤੱਕ ਚੱਲਣਗੀਆਂ। ਇਹ ਸ਼ੁੱਕਰਵਾਰ 21 ਸਤੰਬਰ ਤੋਂ ਸ਼ੁਰੂ ਹੋ ਕੇ ਐਤਵਾਰ 23 ਸਤੰਬਰ ਨੂੰ ਇਕ ਸ਼ਾਨਦਾਰ ਫੇਅਰਵੇਲ ਲੰਚ ਨਾਲ ਖਤਮ ਹੋਵੇਗੀ। ਇਹ ਸਮਾਰੋਹ ਇਟਲੀ ਦੇ '....' 'ਚ ਹੋਵੇਗਾ। ਈਸ਼ਾ ਅੰਬਾਨੀ ਦੀ ਮੰਗਣੀ 'ਚ ਸ਼ਾਮਲ ਹੋਣ ਲਈ ਸੋਨਮ ਕਪੂਰ ਰਵਾਨਾ ਹੋ ਚੁੱਕੀ ਹੈ। ਉਹ ਪਹਿਲਾ ਮਿਲਾਨ ਫੈਸਟੀਵਲ 'ਚ ਸ਼ਾਮਲ ਹੋਵੇਗੀ, ਜਿਸ ਤੋਂ ਬਾਅਦ ਹੀ ਉਹ ਮੰਗਣੀ ਦੇ ਸਮਾਰੋਹ 'ਚ ਪਹੁੰਚੇਗੀ। ਇਸ ਤੋਂ ਇਲਾਵਾ ਬੋਨੀ ਕਪੂਰ, ਆਨਿਲ ਕਪੂਰ, ਮਧੂ ਚੋਪੜਾ, ਸਿਧਾਰਥ ਚੋਪੜਾ ਸ਼ਾਮਲ ਹੋਣ ਲਈ ਪਹੁੰਚੇ। 

 

ਦੱਸ ਦੇਈਏ ਕਿ ਇਸ ਸਾਲ ਆਨੰਦ ਪੀਰਾਮਲ ਨੇ ਈਸ਼ਾ ਅੰਬਾਨੀ ਨੂੰ ਮਹਾਰਾਸ਼ਟਰ ਦੇ ਮਹਾਬਲੇਸ਼ਰਮ 'ਚ ਪ੍ਰਪੋਜ਼ ਕੀਤਾ ਸੀ। ਮਈ 'ਚ ਨਿੱਜੀ ਸਮਾਰੋਹ 'ਚ ਦੋਵਾਂ ਦੇ ਪਰਿਵਾਰਾਂ ਦੀ ਮੌਜੂਦਗੀ 'ਚ ਜਸ਼ਨ ਹੋਇਆ ਸੀ।

 

 


Tags: Priyanka ChopraNick JonasManish MalhotraIsha AmbaniAnand PiramalEngagementItalyAnil Kapoor

Edited By

Sunita

Sunita is News Editor at Jagbani.