FacebookTwitterg+Mail

ਵਿਆਹ ਤੋਂ ਪਹਿਲਾਂ ਸਪੈਸ਼ਲ ਡਿਨਰ 'ਤੇ ਮਿਲਿਆ ਪ੍ਰਿਯੰਕਾ-ਨਿੱਕ ਦਾ ਪਰਿਵਾਰ

priyanka chopra and nick jonas
23 November, 2018 12:19:03 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਵਿਆਹ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ 'ਤੇ ਵਿਕੀਆਂ ਹੋਈਆਂ ਹਨ। ਇਹ ਵਿਆਹ 1-2 ਦਸੰਬਰ ਨੂੰ ਜੋਧਪੁਰ ਦੇ ਸ਼ਾਨਦਾਰ ਹੋਟਲ ਉਮੇਦ ਭਵਨ ਪੈਲੇਸ 'ਚ ਹੋਵੇਗਾ। ਇਸ ਸਾਹੀ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਨਿੱਕ ਜੋਨਸ ਆਪਣੇ ਪੂਰੇ ਪਰਿਵਾਰ ਨਾਲ ਮੁੰਬਈ ਪਹੁੰਚ ਚੁੱਕੇ ਹਨ। ਇਸ ਵਿਆਹ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦਾ ਪਰਿਵਾਰ ਇਕੱਠਾ ਨਜ਼ਰ ਆਇਆ। ਦੋਵਾਂ ਪਰਿਵਾਰਾਂ ਨੇ ਮਿਲ ਕੇ ਡਿਨਰ ਕੀਤਾ। ਇਸ ਸਪੈਸ਼ਲ ਡਿਨਰ ਦੀ ਤਸਵੀਰ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ, ਜਿਸ 'ਚ ਨਿੱਕ ਸੈਂਟਰ 'ਚ ਬੈਠੇ ਹਨ ਜਦੋਂਕਿ ਪ੍ਰਿਯੰਕਾ ਤੇ ਨਿੱਕ ਦਾ ਪਰਿਵਾਰ ਇਕ-ਦੂਜੇ ਦੇ ਸਾਹਮਣੇ ਬੈਠਾ ਹੋਇਆ ਹੈ। ਤਸਵੀਰ ਹਰ ਸ਼ਖਸ ਦੇ ਚਿਹਰੇ 'ਤੇ ਖੁਸ਼ੀ ਨਜ਼ਰ ਆ ਰਹੀ ਹੈ।


ਦੱਸ ਦੇਈਏ ਨਿਕ ਤੇ ਪ੍ਰਿਯੰਕਾ ਇਸ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਹੀ ਵਜ੍ਹਾ ਹੈ ਕਿ ਵਿਆਹ ਨੂੰ ਯਾਦਗਰ ਬਣਾਉਣ ਲਈ ਦੋਵਾਂ ਨੇ ਜੋਧਪੁਰ ਦੇ ਆਲੀਸ਼ਾਨ ਮਹਿਲ ਨੂੰ ਚੁਣਿਆ। ਇਹ ਹੋਟਲ ਦੁਨੀਆ ਦਾ ਕਾਫੀ ਸ਼ਾਨਦਾਰ ਤੇ ਲਗਜ਼ਰੀ ਹੋਟਲ ਹੈ। ਪ੍ਰਿਯੰਕਾ ਤੇ ਨਿੱਕ ਕਾਫੀ ਸਮੇਂ ਤੋਂ ਰਿਲੇਸ਼ਨ 'ਚ ਸਨ ਅਤੇ ਅਗਸਤ ਮਹੀਨੇ ਦੋਵਾਂ ਨੇ ਮੰਗਣੀ ਕਰਵਾਈ। ਦੱਸ ਦੇਈਏ ਕਿ ਨਿੱਕ ਜੋਨਸ ਪ੍ਰਿਯੰਕਾ ਚੋਪੜਾ ਤੋਂ 11 ਸਾਲ ਛੋਟੇ ਹਨ।


Tags: Priyanka Chopra Nick Jonas Dinner New Delhi Quantico Bollywood Celebrity

Edited By

Sunita

Sunita is News Editor at Jagbani.