FacebookTwitterg+Mail

ਓਮਾਨ ਤੋਂ ਵਾਇਰਲ ਹੋਈਆਂ ਪ੍ਰਿਯੰਕਾ ਤੇ ਨਿੱਕ ਦੀ ਕੁਝ ਖਾਸ ਤਸਵੀਰਾਂ

priyanka chopra and nick jonas
12 December, 2018 01:08:46 PM

ਮੁੰਬਈ (ਬਿਊਰੋ) : ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਅਮਰੀਕੀ ਪੌਪ ਸਿੰਗਰ ਨਿੱਕ ਜੋਨਸ ਨੇ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਹੁਣ ਦੋਵੇਂ ਆਪਣੇ ਹਨੀਮੂਨ ਦਾ ਆਨੰਦ ਓਮਾਨ 'ਚ ਮਾਣ ਰਹੀ ਹੈ। ਪੀਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਰੇਤ 'ਤੇ ਦਿਲ ਬਣਿਆ ਹੋਇਆ ਸੀ ਅਤੇ ਉਸ 'ਚ ਐਨ. ਜੇ. ਅਤੇ ਪੀ. ਸੀ. ਜੇ. ਲਿਖਿਆ ਹੈ। ਪ੍ਰਿਅੰਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਦਿਲ ਤੇ ਚੁੰਮਣ ਵਾਲਾ ਇਮੋਜੀ ਬਣਾਇਆ ਹੈ। ਇਸ ਤਸਵੀਰ ਤੋਂ ਇਲਾਵਾ ਇੰਸਟਾਗ੍ਰਾਮ 'ਤੇ ਇਕ ਹੋਰ ਤਸਵੀਰ ਵਾਇਰਲ ਹੋ ਹਰੀ ਹੈ, ਜਿਸ 'ਚ ਪ੍ਰਿਅੰਕਾ ਅਤੇ ਨਿੱਕ ਦੋਵੇਂ ਇੱਕਠੇ ਧੁਪ 'ਚ ਸਮਾਂ ਬਿਤਾ ਰਹੇ ਹਨ। ਪੀ. ਸੀ. ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ‘Marital bliss they say’। ਤਸਵੀਰਾਂ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਆਪਣੇ ਹਨੀਮੂਨ 'ਤੇ ਜਾਣ ਤੋਂ ਪਹਿਲਾਂ ਨਿੱਕ ਅਤੇ ਪ੍ਰਿਅੰਕਾ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਸੰਗੀਤ ਸੈਰੇਮਨੀ 'ਚ ਪਹੁੰਚੇ ਸਨ, ਜਿਸ 'ਚ ਪੀ. ਸੀ. ਨੇ ਧਮਾਕੇਦਾਰ ਡਾਂਸ ਪ੍ਰਫਾਰਮੈਂਸ ਵੀ ਕੀਤੀ ਸੀ।


ਦੱਸ ਦੇਈਏ ਕਿ ਪ੍ਰਿਅੰਕਾ ਹਨੀਮੂਨ ਤੋਂ ਵਾਪਸ ਆ ਕੇ ਆਪਣੀ ਫਿਲਮ 'ਦਿ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ ਪੂਰੀ ਕਰੇਗੀ, ਜਿਸ ਲਈ ਉਹ ਅਹਿਮਦਾਬਾਦ ਜਾਵੇਗੀ। ਇਸ ਤੋਂ ਇਲਾਵਾ ਵੀ ਪੀ. ਸੀ. ਕੋਲ ਕਈ ਹੋਰ ਵੀ ਪ੍ਰੋਜੈਕਟਸ ਹਨ।

 

 
 
 
 
 
 
 
 
 
 
 
 
 
 

Her first time watching Elf. 😍 🎄 @priyankachopra

A post shared by Nick Jonas (@nickjonas) on Dec 10, 2018 at 11:35am PST


Tags: Priyanka Chopra Nick Jonas Newlywed Honeymoon Marital Bliss Oman

Edited By

Sunita

Sunita is News Editor at Jagbani.