FacebookTwitterg+Mail

ਵਿਆਹ ਮਗਰੋਂ ਇਸ ਆਲੀਸ਼ਾਨ ਘਰ 'ਚ ਰਹਿ ਰਹੇ ਪ੍ਰਿਯੰਕਾ-ਨਿੱਕ, ਕੀਮਤ ਜਾਣ ਲੱਗੇਗਾ ਝਟਕਾ

priyanka chopra and nick jonas beverly hills
19 February, 2019 11:14:47 AM

ਮੁੰਬਈ (ਬਿਊਰੋ) — ਪਿਛਲੇ ਸਾਲ ਅਕਤੂਬਰ 'ਚ ਨਿਕ ਜੋਨਸ ਲਾਸ ਏਂਜਲਸ, ਬੇਵਰਲੀ ਹਿੱਲਸ 'ਤੇ ਇਕ ਮੈਂਸ਼ਨ ਖਰੀਦਣ ਨੂੰ ਲੈ ਕੇ ਕਾਫੀ ਚਰਚਾ 'ਚ ਆਏ ਸਨ। ਦੱਸ ਦਈਏ ਕਿ ਨਿਕ ਨੇ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੂੰ ਜੁਲਾਈ 'ਚ ਪ੍ਰੋਪੋਜ਼ ਕਰਨ ਤੋਂ ਪਹਿਲਾਂ ਹੀ ਇਹ ਘਰ ਬੁੱਕ ਕਰਵਾ ਲਿਆ ਸੀ।

Punjabi Bollywood Tadka

ਇਸ ਦੌਰਾਨ ਨਿੱਕ ਜੋਨਸ ਨੇ ਦੱਸਿਆ ਸੀ ਕਿ ਇਹ ਮੈਂਸ਼ਨ ਮੇਰੀ ਪ੍ਰੇਮਿਕਾ ਲਈ ਹੈ, ਯਾਨੀ ਕਿ ਪ੍ਰਿਯੰਕਾ ਚੋਪੜਾ ਲਈ।

Punjabi Bollywood Tadka

ਹਾਲ ਹੀ 'ਚ ਪ੍ਰਿਅੰਕਾ ਚੋਪੜਾ ਨੇ ਇਸ ਘਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਤੇ ਨਿੱਕ ਇਕੱਠੇ ਨਜ਼ਰ ਆ ਰਹੇ ਹਨ। ਕੁਝ ਤਸਵੀਰਾਂ 'ਚ ਉਹ ਆਪਣੇ ਕੁੱਤੇ ਨਾਲ ਖੇਡਦੀ ਵੀ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਆਲੀਸ਼ਾਨ ਘਰ ਦੀ ਕੀਮਤ 6.5 ਮਿਲੀਅਨ ਡਾਲਰ ਯਾਨੀ 46 ਕਰੋੜ 50 ਲੱਖ ਰੁਪਏ ਹੈ।

Punjabi Bollywood Tadka

ਇਸ ਮੈਂਸ਼ਨ ਦਾ ਕੁੱਲ ਖੇਤਰ 4,129 ਵਰਗ ਫੁੱਟ ਹੈ। ਇਸ 'ਚ 5 ਬੈੱਡਰੂਮ ਤੇ 4 ਬਾਥਰੂਮ ਹਨ।

Punjabi Bollywood Tadka

ਇਸ ਤੋਂ ਇਲਾਵਾ ਓਪਨ ਪੂਲ ਵੀ ਹੈ, ਜਿੱਥੋਂ ਪਹਾੜੀਆਂ ਸਾਫ ਨਜ਼ਰ ਆਉਂਦੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka Chopra Nick Jonas Beverly Hills Bollywood Punjabi News Bollywood Celebrity News in Punjabi Los Angeles The Grand Canyon ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.