ਮੁੰਬਈ(ਬਿਊਰੋ) : ਬਾਲੀਵੁੱਡ ਦੀ ਖੂਬਸੂਰਤ ਜੋੜੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਵਿਆਹ ਤੋਂ ਬਾਅਦ ਹਾਲ ਹੀ 'ਚ ਇਕ ਈਵੈਂਟ 'ਚ ਨਜ਼ਰ ਆਏ। ਪ੍ਰਿਯੰਕਾ ਤੇ ਨਿਕ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਦੋਵਾਂ ਦੀ ਜੋੜੀ ਕਾਫੀ ਸੋਹਣੀ ਲੱਗ ਰਹੀ ਸੀ।
ਪ੍ਰਿਯੰਕਾ ਚੋਪੜਾ ਇਸ ਦੌਰਾਨ ਗੋਡਲਨ ਕਲਰ ਦੀ ਆਊਟਫਿੱਟ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।
ਦੱਸ ਦੇਈਏ ਕਿ 1-2 ਦਸੰਬਰ ਨੂੰ ਪ੍ਰਿਯੰਕਾ ਤੇ ਨਿਕ ਵਿਆਹ ਦੇ ਬੰਧਨ 'ਚ ਬੱਝੇ ਹਨ। ਦੋਵਾਂ ਦਾ ਵਿਆਹ ਸ਼ਾਹੀ ਅੰਦਾਜ਼ 'ਚ ਹੋਇਆ। ਦੱਸ ਦੇਈਏ ਕੀ ਪ੍ਰਿਯੰਕਾ ਤੇ ਨਿਕ ਜੋਧਪੁਰ ਦੇ 'ਉਮੇਦ ਭਵਨ' 'ਚ ਹਮੇਸ਼ਾ ਲਈ ਇਕ-ਦੂਜੇ ਦੇ ਹੋਏ।
ਵਿਆਹ ਤੋਂ ਬਾਅਦ ਨਿਕ ਤੇ ਪ੍ਰਿਯੰਕਾ ਨੇ ਦਿੱਲੀ 'ਚ ਖਾਸ ਰਿਸੈਪਸ਼ਨ ਪਾਰਟੀ ਰੱਖੀ ਸੀ, ਜਿਸ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਸਨ।
ਹਾਲਾਂਕਿ ਖਬਰਾਂ ਆ ਰਹੀਆਂ ਹਨ ਕਿ ਬਹੁਤ ਜਲਦ ਪ੍ਰਿਯੰਕਾ ਤੇ ਨਿਕ ਮੁੰਬਈ 'ਚ ਇਕ ਸ਼ਾਨਦਾਰ ਪਾਰਟੀ ਕਰਨ ਵਾਲੇ ਹਨ।
ਇਸ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਉਣਗੇ। ਇਸ ਤੋਂ ਬਾਅਦ ਨਿਕ ਅਮਰੀਕਾ 'ਚ ਵੀ ਇਕ ਸ਼ਾਨਦਾਰ ਪਾਰਟੀ ਦੇਵੇਗਾ।