FacebookTwitterg+Mail

ਪ੍ਰਿਅੰਕਾ ਤੇ ਨਿੱਕ ਇਟਲੀ ਦੀਆਂ ਹਸੀਨ ਵਾਦੀਆਂ 'ਚ ਹੋਏ ਰੋਮਾਂਟਿਕ, ਵਾਇਰਲ ਹੋਇਆ ਵੀਡੀਓ

priyanka chopra and nick jonas romantic dancer under the italian
08 July, 2019 10:17:59 AM

ਮੁੰਬਈ(ਬਿਊਰੋ)- ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਜਦੋਂ ਤੋਂ ਵਿਆਹ ਦੇ ਬੰਧਨ 'ਚ ਬੱਝੇ ਹਨ, ਦੋਵਾਂ ਦਾ ਰੋਮਾਂਟਿਕ ਅੰਦਾਜ਼ ਅਕਸਰ ਸੁਰਖੀਆ ਬਟੋਰਦਾ ਰਹਿੰਦਾ ਹੈ। ਪ੍ਰਿਅੰਕਾ ਤੇ ਨਿੱਕ ਦੀਆਂ ਤਸਵੀਰਾਂ 'ਤੇ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਹਾਲ ਹੀ 'ਚ ਇਸ ਜੋੜੇ ਦਾ ਇਕ ਹੋਰ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਅਤੇ ਇਸ ਵੀਡੀਓ ਨੂੰ ਖੂਬ ਦੇਖਿਆ ਜਾ ਰਿਹਾ ਹੈ।

 
 
 
 
 
 
 
 
 
 
 
 
 
 

🇮🇹 + ❤️

A post shared by Nick Jonas (@nickjonas) on Jul 6, 2019 at 11:43am PDT


ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਇਸ ਵੀਡੀਓ 'ਚ ਕਾਫੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ ਅਤੇ ਇਹ ਵੀਡੀਓ ਇਟਲੀ ਦਾ ਹੈ। ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਜਲਦ ਹੀ ਫਿਲਮ 'ਦਿ ਸਕਾਈ ਇਜ ਪਿੰਕ' ਰਾਹੀਂ ਸਿਨੇਮਾਘਰਾਂ 'ਚ ਧਮਾਲ ਮਚਾਉਣ ਵਾਲੀ ਹੈ। ਇਸ ਫਿਲਮ 'ਚ ਪ੍ਰਿਅੰਕਾ ਚੋਪੜਾ ਨਾਲ ਫਰਹਾਨ ਅਖਤਰ ਅਤੇ 'ਦੰਗਲ' ਗਰਲ ਜਾਯਰਾ ਵਸੀਮ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।


Tags: Priyanka ChopraNick JonasItalyVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari